ਚੇਨਈ- ਤਾਮਿਲਨਾਡੂ ਦੇ ਤਿਰੂਪੱਤੂਰ ਜ਼ਿਲ੍ਹੇ 'ਚ ਵਾਲੇਯਮਪਤੂ ਪਿੰਡ 'ਚ ਮੰਗਲਵਾਰ ਨੂੰ ਦੋ ਸਾਈਕਲਾਂ 'ਤੇ ਸਵਾਰ ਤਿੰਨ ਸਕੂਲੀ ਵਿਦਿਆਰਥੀਆਂ ਨੂੰ ਇਕ ਤੇਜ਼ ਰਫਤਾਰ SUV ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਤਿੰਨ ਬੱਚਿਆਂ ਦੀ ਪਛਾਣ ਐੱਸ. ਰਫੀਕ ਅਤੇ ਦੋ ਭਰਾਵਾਂ-ਆਰ. ਵਿਜੇ ਅਤੇ ਆਰ. ਸੂਰੀਆ ਵਜੋਂ ਹੋਈ ਹੈ। ਇਹ ਬੱਚੇ ਆਪਣੇ ਸਾਈਕਲ 'ਤੇ ਸਵਾਰ ਸਨ, ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੇ ਮ੍ਰਿਤਕ 8ਵੀਂ ਜਮਾਤ 'ਚ ਪੜ੍ਹਦੇ ਸਨ। ਦੋਵੇਂ ਭਰਾ ਸੂਰੀਆ ਅਤੇ ਵਿਜੇ ਇਕੋ ਸਾਈਕਲ ’ਤੇ ਸਵਾਰ ਸਨ, ਜਦਕਿ ਰਫ਼ੀਕ ਦੂਜੇ ਸਾਈਕਲ ’ਤੇ ਸੀ। ਇਸ ਘਟਨਾ ਮਗਰੋਂ ਦੋ ਘਰਾਂ ਵਿਚ ਮਾਤਮ ਪਸਰ ਗਿਆ ਹੈ।
ਇਹ ਵੀ ਪੜ੍ਹੋ- ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ
ਮ੍ਰਿਤਕ ਬੱਚੇ ਵਨਿਯਾਮਬਾੜੀ ਦੇ ਮੇਲਵਮਪੱਟੀ ਪਿਡ ਦੇ ਰਹਿਣ ਵਾਲੇ ਸਨ। ਤਿਰੂਪੱਤੂਰ ਦੇ ਪੁਲਸ ਅਧਿਕਰਾੀ ਐੱਸ. ਬਾਲਾਕ੍ਰਿਸ਼ਨਨ ਨੇ ਦੱਸਿਆ ਕਿ SUV ਦਾ ਡਰਾਈਵਰ ਸੰਤੋਸ਼ ਕੁਮਾਰ ਸਾਡੀ ਹਿਰਾਸਤ 'ਚ ਹੈ, ਜਿਸ ਨੇ ਬੱਚਿਆਂ ਨੂੰ ਕੁਚਲ ਦਿੱਤਾ। ਡਰਾਈਵਰ ਨੇ ਦੱਸਿਆ ਕਿ ਹਾਈਵੇਅ 'ਤੇ ਜਦੋਂ ਕੁਝ ਪਸ਼ੂ ਅਚਾਨਕ ਸੜਕ ਪਾਰ ਕਰ ਗਏ ਤਾਂ ਉਹ ਵਾਹਨ ਤੋਂ ਆਪਣੇ ਕੰਟਰੋਲ ਗੁਆ ਬੈਠਾ।
ਇਹ ਵੀ ਪੜ੍ਹੋ- ਸ਼ਖ਼ਸ ਨੇ ਜਿਊਂਦੇ ਜੀਅ ਆਪਣੇ ਤੇ ਪਤਨੀ ਲਈ ਬਣਵਾਈਆਂ ਸੰਗਮਰਮਰ ਦੀਆਂ ਕਬਰਾਂ, ਵਜ੍ਹਾ ਜਾਣ ਹੋਵੋਗੇ ਹੈਰਾਨ
ਇਸ ਤੋਂ ਬਾਅਦ SUV ਉਲਟੇ ਪਾਸੇ ਵੱਲ ਮੁੜ ਗਈ ਅਤੇ ਸਾਈਕਲ ਤੋਂ ਸਕੂਲ ਜਾ ਰਹੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਾਲੀ ਥਾਂ ਚੇਨਈ-ਬੈਂਗਲੁਰੂ ਹਾਈਵੇਅ 'ਤੇ ਭਾਰੀ ਟ੍ਰੈਫਿਕ ਜਾਮ ਹੋ ਗਿਆ ਅਤੇ ਪੁਲਸ ਸੁਪਰਡੈਂਟ ਨੇ ਸਥਿਤੀ 'ਤੇ ਸਿੱਧਾ ਕਾਬੂ ਪਾਇਆ ਅਤੇ ਆਵਾਜਾਈ ਭੀੜ ਨੂੰ ਹਟਾਇਆ। ਪੁਲਸ ਮੁਤਾਬਕ ਤਿੰਨਾਂ ਮੁੰਡਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ। ਓਧਰ ਤਿਰੂਪੱਤੂਰ ਦੇ ਜ਼ਿਲ੍ਹਾ ਕੁਲੈਕਟਰ ਭਾਸਕਰ ਪਾਂਡੀਅਨ ਹਸਪਤਾਲ ਪੁੱਜੇ ਅਤੇ ਹਾਦਸੇ ਵਿਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਆਦੇਸ਼- ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਕੇਸ ਦੀ ਸੁਣਵਾਈ
ISI ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਗਿਆ ਇਕ ਵਿਅਕਤੀ
NEXT STORY