ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਗਸ਼ਤ ਦੌਰਾਨ ਸ਼ੁੱਕਰਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਨਾਲ ਤਿੰਨ ਫ਼ੌਜੀਆਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਇਹ ਘਟਨਾ ਜ਼ਿਲ੍ਹੇ ਦੇ ਮਾਛਿਲ ਸੈਕਟਰ 'ਚ ਦੁਪਹਿਰ ਦੇ ਕਰੀਬ ਹੋਈ ਅਤੇ ਫ਼ੌਜ ਦੀ 55 ਰਾਸ਼ਟਰੀ ਰਾਈਫ਼ਲਜ਼ ਦੇ ਤਿੰਨ ਜਵਾਨਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ। ਸ਼੍ਰੀਨਗਰ ਸਥਿਤ ਰੱਖਿਆ ਬੁਲਾਰੇ ਕਰਨਲ ਏਮਰਾਨ ਮੁਸਾਵੀ ਨੇ ਵੇਰਵਾ ਦਿੰਦੇ ਹੋਏ ਕਿਹਾ ਕਿ ਮਾਛਿਲ 'ਚ ਇਕ ਗਸ਼ਤੀ ਦਲ 'ਤੇ ਬਰਫ਼ ਦੇ ਤੋਦੇ ਡਿੱਗ ਗਏ, ਜਿਸ ਤੋਂ ਬਾਅਦ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ।
ਕਰਨਲ ਮੁਸਾਵੀ ਨੇ ਕਿਹਾ,''ਬਰਫ਼ 'ਚ ਫਸੇ 2 ਫ਼ੌਜੀਆਂ ਨੂੰ ਬਚਾਇਆ ਗਿਆ ਅਤੇ ਫ਼ੌਜ ਹਸਪਤਾਲ ਕੁਪਵਾੜਾ ਪਹੁੰਚਾਇਆ ਗਿਆ। ਗਸ਼ਤੀ ਦਲ ਦਾ ਹਿੱਸਾ ਰਹੇ ਇਕ ਹੋਰ ਫ਼ੌਜੀ ਨੂੰ ਹਾਈਪੋਥਰਮੀਆ ਹੋ ਗਿਆ ਅਤੇ ਉਸ ਨੂੰ ਵੀ ਫ਼ੌਜ ਹਸਪਤਾਲ ਲਿਜਾਇਆ ਗਿਆ। ਤਿੰਨੋਂ ਵੀਰ ਜਿਊਂਦੇ ਨਹੀਂ ਰਹਿ ਸਕੇ ਅਤੇ ਡਿਊਟੀ ਨਿਭਾਉਂਦੇ ਹੋਏ ਸਰਵਉੱਚ ਬਲੀਦਾਨ ਦਿੱਤਾ। ਪੁਲਸ ਨੇ ਤਿੰਨਾਂ ਦੀ ਪਛਾਣ ਲਾਂਸ ਨਾਇਕ ਮੁਕੇਸ਼ ਕੁਮਾਰ, ਨਾਇਕ ਗਾਇਕਵਾੜ ਲਕਸ਼ਮਾ ਰਾਵ ਅਤੇ ਗਨਰ ਸੌਵਿਕ ਹਾਜ਼ਰਾ ਵਜੋਂ ਕੀਤੀ ਹੈ।
ਜੇਲ੍ਹ ’ਚ 'ਐਸ਼' ਦੀ ਜ਼ਿੰਦਗੀ ਜੀਅ ਰਹੇ ‘ਆਪ’ ਨੇਤਾ ਸਤੇਂਦਰ ਜੈਨ, ਸਾਹਮਣੇ ਆਈ ਹੈਰਾਨ ਕਰਦੀ ਵੀਡੀਓ
NEXT STORY