ਨੋਇਡਾ— ਦਿੱਲੀ-ਐੱਨ.ਸੀ.ਆਰ 'ਚ ਇਮਾਰਤਾਂ ਡਿੱਗਣ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ ਨੋਇਡਾ ਦੇ ਸੈਕਟਰ 121 ਸਥਿਤ ਗਾੜੀ ਚੌਕੰਡੀ 'ਚ ਤਿੰਨ ਮੰਜਿਲਾਂ ਨਿਰਮਾਣਾਧੀਨ ਇਮਾਰਤ ਢਹਿ ਗਈ। ਇਸ ਇਮਾਰਤ ਨੂੰ ਨੋਇਡਾ ਅਥਾਰਿਟੀ ਵੱਲੋਂ ਪਹਿਲਾਂ ਹੀ ਸੀਲ ਕੀਤਾ ਜਾ ਚੁੱਕਿਆ ਸੀ, ਜਿਸ ਦੇ ਚੱਲਦੇ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਗ੍ਰੇਟਰ ਨੋਇਡਾ ਦੇ ਸ਼ਾਹਬੇਰੀ 'ਚ ਦੋ ਇਮਾਰਤਾਂ ਢਹਿ ਗਈਆਂ ਸਨ। ਜਿਸ 'ਚ 9 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਗ੍ਰੇਟਰ ਨੋਇਡਾ ਦੇ ਪ੍ਰਾਜੈਕਟਰ ਮੈਨੇਜਰੀ ਬੀ.ਪੀ.ਸਿੰਘ ਅਤੇ ਅਸਿਸਟੈਂਟ ਪ੍ਰਾਜੈਕਟ ਮੈਨੇਜਰ ਅੱਬਾਸ ਜੈਦੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਮਲੇ 'ਚ ਪੁਲਸ ਨੇ 24 ਲੋਕਾਂ ਖਿਲਾਫ ਐੱਫ.ਆਈ.ਆਰ.ਦਰਜ ਕੀਤੀ ਹੈ ਅਤੇ ਚਾਰ ਲੋਕਾਂ ਦੀ ਗ੍ਰਿਫਤਾਰ ਕੀਤੀ ਹੈ। ਇਸ ਦੇ ਬਾਅਦ ਅਥਾਰਿਟੀ ਨੇ ਗੈਰ-ਕਾਨੂੰਨੀ ਇਮਾਰਤਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਢਹਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਕਈ ਗੈਰ-ਕਾਨੂੰਨ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਢਹਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।
ਸਪੇਅਰ ਪਾਰਟਸ ਦੀ ਦੁਕਾਨ 'ਚ ਲੱਗੀ ਅੱਗ, 1 ਬੱਚੇ ਦੀ ਮੌਤ
NEXT STORY