ਜਮੁਈ : ਬਿਹਾਰ ਦੇ ਜਮੁਈ ਵਿੱਚ ਇਸ ਸਮੇਂ ਇੱਕ ਵੱਡਾ ਰੇਲ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ਸੀਮੈਂਟ ਨਾਲ ਭਰੀ ਇੱਕ ਮਾਲ ਗੱਡੀ ਦੇ 10 ਤੋਂ ਵੱਧ ਡੱਬੇ ਰੇਲ ਪਟੜੀ ਤੋਂ ਹੇਠਾਂ ਉਤਰ ਗਏ। ਇਸ ਤੋਂ ਇਲਾਵਾ 3 ਡੱਬੇ ਹਾਦਸੇ ਦੌਰਾਨ ਨਦੀ ਵਿਚ ਵੀ ਡਿੱਗ ਗਏ। ਇਸ ਘਟਨਾ ਨਾਲ ਹਫ਼ੜਾ-ਦਫ਼ੜੀ ਮਚ ਗਈ। ਸੂਤਰਾਂ ਮੁਤਾਬਕ ਕੁੱਲ ਸੀਮੈਂਟ ਨਾਲ ਭਰੀ ਮਾਲ ਗੱਡੀ ਦੇ ਹਾਦਸੇ ਦੌਰਾਨ 17 ਡੱਬੇ ਪਟੜੀ ਤੋਂ ਉਤਰ ਗਏ ਹਨ।
ਪੜ੍ਹੋ ਇਹ ਵੀ - ਕਿਤਾਬਾਂ ਤੋਂ ਲੈ ਕੇ ਕਾਲਜ ਫ਼ੀਸ ਤਕ ਕੁੜੀਆਂ ਦਾ ਸਾਰਾ ਖ਼ਰਚ ਚੁੱਕੇਗੀ ਸਰਕਾਰ, ਇੰਝ ਕਰੋ ਸਰਕਾਰੀ ਸਕੀਮ ਲਈ ਅਪਲਾਈ
ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਦੇਰ ਰਾਤ ਝਾਝਾ-ਜਸੀਦੀਹ ਰੇਲਵੇ ਲਾਈਨ 'ਤੇ ਜਮੁਈ ਜ਼ਿਲ੍ਹੇ ਦੇ ਸਿਮੁਲਤਾਲਾ ਦੇ ਨਾਲ ਲੱਗਦੇ ਤੇਲਵਾ ਹਾਲਟ ਨੇੜੇ ਬਰੂਆ ਨਦੀ ਦੇ ਪੁਲ 'ਤੇ ਵਾਪਰਿਆ ਹੈ। ਇਸ ਹਾਦਸੇ ਨਾਲ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਰੇਲ ਹਾਦਸੇ ਦੀ ਖ਼ਬਰ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਹਏ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਫਿਲਹਾਲ ਬਚਾਅ ਕਾਰਜ ਜਾਰੀ ਹਨ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਓ ਤੇਰੀ! ਲਾਵਾਂ ਤੋਂ ਕੁਝ ਘੰਟੇ ਬਾਅਦ ਹੀ ਟੁੱਟਿਆ ਪ੍ਰੇਮ-ਵਿਆਹ, ਹੋਸ਼ ਉਡਾ ਦੇਵੇਗਾ ਪੂਰੀ ਮਾਮਲਾ
NEXT STORY