ਕੁੱਲੂ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਡੋਭੀ ਖੇਤਰ 'ਚ ਐਤਵਾਰ ਨੂੰ ਪੈਰਾਗਲਾਈਡਿੰਗ ਦੌਰਾਨ ਡਿੱਗਣ ਕਾਰਨ 30 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਸੈਲਾਨੀ ਸੂਰਜ ਸ਼ਾਹ ਵਜੋਂ ਹੋਈ ਹੈ। ਜਿਵੇਂ ਹੀ ਪੈਰਾਗਲਾਈਡਿੰਗ ਸਾਈਟ ਤੋਂ ਪਾਇਲਟ ਨੇ ਉਡਾਣ ਭਰੀ, ਥੋੜ੍ਹੀ ਦੂਰ ਜਾਣ ਮਗਰੋਂ ਗਲਾਈਡਰ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਰਜ ਸ਼ਾਹ ਅਤੇ ਪਾਇਲਟ ਨੂੰ ਸਥਾਨਕ ਲੋਕਾਂ ਵੱਲੋਂ ਕੁੱਲੂ ਹਸਪਤਾਲ ਲਿਜਾਇਆ, ਜਿੱਥੇ ਸੂਰਜ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਪਾਇਲਟ ਦਾ ਇਲਾਜ ਚੱਲ ਰਿਹਾ ਹੈ।
ਪੁਲਸ ਅਧਿਕਾਰੀ ਗੁਰੂਦੇਵ ਨੇ ਕਿਹਾ,''ਹਾਦਸੇ 'ਚ ਇਕ ਸੈਲਾਨੀ ਦੀ ਮੌਤ ਹੋ ਗਈ। ਹੁਣ ਸੈਲਾਨੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।'' ਉਨ੍ਹਾਂ ਕਿਹਾ,''ਪਾਇਲਟ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 336 ਅਤੇ 304 ਏ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।''
ਕਸ਼ਮੀਰ ਘਾਟੀ 'ਚ ਵਧੀ ਠੰਡ, ਕਈ ਥਾਵਾਂ 'ਤੇ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਦਰਜ
NEXT STORY