ਨੈਸ਼ਨਲ ਡੈਸਕ - ਪਾਕਿਸਤਾਨ ਨਾਲ ਸਰਹੱਦੀ ਤਣਾਅ ਦੇ ਵਿਚਕਾਰ, ਸਾਵਧਾਨੀ ਦੇ ਤੌਰ 'ਤੇ ਭਾਰਤ ਦੇ 32 ਹਵਾਈ ਅੱਡਿਆਂ ਨੂੰ 14 ਮਈ ਤੱਕ ਤੁਰੰਤ ਪ੍ਰਭਾਵ ਨਾਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਇਹ ਪਾਬੰਦੀ 15 ਮਈ ਸਵੇਰੇ 5:29 ਵਜੇ ਤੱਕ ਪ੍ਰਭਾਵੀ ਰਹੇਗੀ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਅਤੇ ਸਬੰਧਤ ਹਵਾਬਾਜ਼ੀ ਅਧਿਕਾਰੀਆਂ ਨੇ ਇੱਕ ਨੋਟਿਸ ਜਾਰੀ ਕਰਕੇ ਸੂਚੀ ਜਾਰੀ ਕੀਤੀ ਹੈ।
ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਸੰਚਾਲਨ ਕਾਰਨਾਂ ਕਰਕੇ ਦਿੱਲੀ ਅਤੇ ਮੁੰਬਈ ਫਲਾਈਟ ਇਨਫਰਮੇਸ਼ਨ ਰੀਜਨ (FIRs) ਦੇ ਅੰਦਰ ਏਅਰ ਟ੍ਰੈਫਿਕ ਸਰਵਿਸ (ATS) ਰੂਟਾਂ ਦੇ 25 ਹਿੱਸਿਆਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਨ੍ਹਾਂ ਹਵਾਈ ਅੱਡਿਆਂ ਤੋਂ ਸਿਵਲ ਉਡਾਣ ਸੰਚਾਲਨ ਰਹਿਣਗੇ ਬੰਦ
ਆਧਮਪੁਰ, ਅੰਬਾਲਾ, ਅੰਮ੍ਰਿਤਸਰ, ਅਵੰਤੀਪੁਰ, ਬਠਿੰਡਾ, ਭੁਜ, ਬੀਕਾਨੇਰ, ਚੰਡੀਗੜ੍ਹ, ਹਲਵਾਰਾ, ਹਿੰਡਨ, ਜੈਸਲਮੇਰ, ਜੰਮੂ, ਜਾਮਨਗਰ, ਜੋਧਪੁਰ, ਕਾਂਡਲਾ, ਕਾਂਗੜਾ (ਗੱਗਲ), ਕੇਸ਼ੋਦ, ਕਿਸ਼ਨਗੜ੍ਹ, ਕੁੱਲੂ ਮਨਾਲੀ (ਭੁੰਤਰ), ਲੇਹ, ਲੁਧਿਆਣਾ, ਮੁੰਦਰਾ, ਨਲੀਆ, ਪਠਾਨਕੋਟ, ਪਟਿਆਲਾ, ਪੋਰਬੰਦਰ, ਰਾਜਕੋਟ (ਹੀਰਾਸਰ), ਸਰਸਾਵਾ, ਸ਼ਿਮਲਾ, ਸ਼੍ਰੀਨਗਰ, ਠੋਈਸ, ਉਤਰਲਾਈ। ਇਸ ਤੋਂ ਪਹਿਲਾਂ, ਘੱਟੋ-ਘੱਟ 24 ਹਵਾਈ ਅੱਡਿਆਂ ਨੂੰ 10 ਮਈ ਤੱਕ ਨਾਗਰਿਕ ਉਡਾਣ ਸੰਚਾਲਨ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ।
ਭਾਰਤ-ਪਾਕਿ ਤਣਾਅ ਵਿਚਕਾਰ ਬੈਂਕਾਂ ਨੂੰ ਅਲਰਟ, ATM 'ਚ ਨਾ ਹੋਵੇ ਨਕਦੀ ਦੀ ਕਮੀ
NEXT STORY