ਨਵੀਂ ਦਿੱਲੀ– ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ (IGI) ’ਤੇ ਕਸਟਮ ਅਧਿਕਾਰੀਆਂ ਦੀ ਟੀਮ ਨੇ 59 ਲੱਖ ਰੁਪਏ ਦੀਆਂ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਹਨ। ਜਿਸ ਨੂੰ ਤਸਕਰੀ ਲਈ ਸਾਊਦੀ ਅਰਬ ਦੇ ਜੇਦਾਹ ਤੋਂ ਦਿੱਲੀ ਤੱਕ ਲਿਆਂਦਾ ਗਿਆ ਸੀ। ਇਸ ਮਾਮਲੇ ’ਚ ਕਸਟਮ ਦੀ ਟੀਮ ਨੇ ਇਕ ਹਵਾਈ ਯਾਤਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਕੁੱਲ 1260 ਗ੍ਰਾਮ ਸੋਨੇ ਦੀਆਂ ਚੂੜੀਆਂ ਬਰਾਮਦ ਹੋਈਆਂ ਹਨ।
ਵਧੀਕ ਕਮਿਸ਼ਨਰ ਕਸਟਮ ਮੁਤਾਬਕ ਜੇਹਾਦ ਤੋਂ ਦਿੱਲੀ ਪਹੁੰਚੇ ਇਕ ਹਵਾਈ ਯਾਤਰੀ ਨੂੰ ਰੂਟ ਪ੍ਰੋਫਾਈਲਿੰਗ ਦੇ ਆਧਾਰ ’ਤੇ ਕਸਟਮ ਦੀ ਟੀਮ ਨੇ ਟਰਮੀਨਲ-3 ’ਤੇ ਜਾਂਚ ਲਈ ਰੋਕਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕਸਟਮ ਦੀ ਟੀਮ ਨੂੰ ਉਸ ਕੋਲੋਂ 24 ਕੈਰੇਟ ਸ਼ੁੱਧ ਸੋਨੇ ਦੀਆਂ 32 ਚੂੜੀਆਂ ਮਿਲੀਆਂ। ਜਿਸ ਦਾ ਕੁੱਲ ਵਜ਼ਨ 1260 ਗ੍ਰਾਮ ਹੈ ਅਤੇ ਇਸ ਦੀ ਕੀਮਤ ਲੱਗਭਗ 59 ਲੱਖ ਰੁਪਏ ਦੱਸੀ ਜਾ ਰਹੀ ਹੈ।
ਕਸਮਟ ਦੀ ਟੀਮ ਨੇ ਕਸਟਮਜ਼ ਐਕਟ 1962 ਦੇ ਸੈਕਸ਼ਨ-110 ਦੇ ਤਹਿਤ ਬਰਾਮਦ ਸੋਨਾ ਜ਼ਬਤ ਕਰ ਲਿਆ ਹੈ ਅਤੇ ਸੈਕਸ਼ਨ 104 ਦਾ ਉਲੰਘਣ ਕਰਨ ਦੇ ਮਾਮਲੇ ’ਚ ਦੋਸ਼ੀ ਹਵਾਈ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਹਿਰਾਸਤ ’ਚ ਲਏ ਗਏ ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮਾਮਲੇ ਵਿਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਸਫ਼ਾਰੀ ਪ੍ਰਾਜੈਕਟ ਨਾਲ ਸੈਰ-ਸਪਾਟਾ ਹੱਬ ਬਣੇਗਾ ਹਰਿਆਣਾ : ਮਨੋਹਰ ਖੱਟੜ
NEXT STORY