ਸੁਕਮਾ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਤਿੰਨ ਇਨਾਮੀ ਨਕਸਲੀਆਂ ਸਮੇਤ ਕੁੱਲ 33 ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਕਮਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਸੁਨੀਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਡੱਬਾਮਰਕਾ ਪੁਲਸ ਕੰਪਲੈਕਸ 'ਚ ਜਨਦਰਸ਼ਨ ਪ੍ਰੋਗਰਾਮ ਦੌਰਾਨ ਮੰਗਲਵਾਰ ਨੂੰ 33 ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਆਤਮਸਮਰਪਣ ਕਰਨ ਵਾਲੇ ਨਕਸਲੀਆਂ 'ਚੋਂ ਤਿੰਨ ਨਕਸਲੀਆਂ ਨੇ ਸਿਰ 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਹੈ।
ਪੁਲਸ ਸੁਪਰਡੈਂਟ ਨੇ ਦੱਸਿਆ ਕਿ ਨਕਸਲੀਆਂ ਨੇ ਮਾਓਵਾਦੀ ਨੇਤਾਵਾਂ ਦੇ ਭੇਦਭਾਵਪੂਰਨ ਰਵੱਈਏ ਤੋਂ ਤੰਗ ਆ ਕੇ ਹਿੰਸਾ ਛੱਡ ਕੇ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਆਤਮਸਮਰਪਣ ਕਰਨ ਵਾਲੀ ਨਕਸਲੀ ਕਿਸਟਾਰਾਮ ਖੇਤਰ 'ਚ ਕਈ ਨਕਸਲੀ ਘਟਨਾਵਾਂ 'ਚ ਸ਼ਾਮਲ ਰਹੇ ਹਨ। ਸ਼ਰਮਾ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ 'ਚੋਂ ਆਦਿਵਾਸੀ ਕਿਸਾਨ ਮਜ਼ਦੂਰ ਸੰਘ ਦੇ ਪ੍ਰਧਾਨ ਦਿਰਦੋ ਮੁਡਾ, ਚੇਤਨਾ ਨਾਟਯ ਮੰਚ ਦੇ ਪ੍ਰਧਾਨ ਹਿੜਮਾ ਅਤੇ ਮਿਲੀਸ਼ੀਆ ਕਮਾਂਡਰ ਵੰਜਾਮ ਹਿੜਮਾ ਦੇ ਸਿਰ 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਹੈ।
ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਬੱਸ ਦੀ ਭਿਆਨਕ ਟੱਕਰ, 2 ਦੀ ਮੌਤ, 17 ਜ਼ਖ਼ਮੀ
NEXT STORY