ਨਵੀਂ ਦਿੱਲੀ– ਭਾਰਤ ’ਚ ਕੋਰੋਨਾ ਦੇ ਮਾਮਲਿਆਂ ’ਚ ਉਤਾਰ-ਚੜਾਅ ਜਾਰੀ ਹੈ। ਦੇਸ਼ ’ਚ ਕੋਰੋਨਾ ਦੇ 34,457 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ 3,23,93,286 ਪਹੁੰਚ ਗਈ ਹੈ। ਜਦਕਿ ਕੋਵਿਡ ਮਹਾਮਾਰੀ ਤੋਂ ਉਬਰਨ ਵਾਲੇ ਲੋਕਾਂ ਦੀ ਦਰ 97.54 ਫੀਸਦੀ ਹੋ ਗਈ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਬੀਤੇ 24 ਘੰਟਿਆਂ ’ਚ 357 ਕੋਵਿਡ ਮਰੀਜ਼ਾਂ ਦੇ ਜਾਨ ਗੁਆਉਣ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 4,33,964 ਪਹੁੰਚ ਗਈ ਹੈ। ਉਥੇ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਘਟ ਕੇ ਹੁਣ 3,61,340 ਹੋ ਗਈ ਹੈ ਜੋ 151 ਦਿਨਾਂ ’ਚ ਸਭ ਤੋਂ ਘੱਟ ਹੈ।
ਕੇਂਦਰੀ ਸਿਹਤ ਮੰਤਾਰਲਾ ਮੁਤਾਬਕ, ਦੇਸ਼ ’ਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਵਾਧਾ ਹੋਇਆ ਹੈ। ਕੇਂਦਰ ਸਰਕਾਰ ਵਲੋਂ ਸ਼ਨੀਵਾਰ ਯਾਨੀ 21 ਅਗਸਤ ਦੀ ਸਵੇਰ ਜਾਰੀ ਕੋਰੋਨੇ ਤਾਜ਼ਾ ਅੰਕੜੇ ਇਸ ਪ੍ਰਕਾਰ ਹਨ...
- ਬੀਤੇ 24 ਘੰਟਿਆਂ ’ਚ ਆਏ ਕੁੱਲ ਨਵੇਂ ਮਾਮਲੇ- 34,457
- ਬੀਤੇ 24 ਘੰਟਿਆਂ ’ਚ ਹੋਈਆਂ ਕੁੱਲ ਮੌਤਾਂ- 375
- ਦੇਸ਼ ’ਚ ਹੁਣ ਤਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ- 3,15,97,982
- ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ- 4,33,964
- ਭਾਰਤ ’ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ- 3,61,340
‘ਤਾਲਿਬਾਨ ਨੇ ਬੇਰਹਿਮੀ ਵਿਖਾਈ ਤਾਂ ਲੰਮਾ ਨਹੀਂ ਚੱਲ ਸਕੇਗਾ ਰਾਜ’
NEXT STORY