ਨੈਸ਼ਨਲ ਡੈਸਕ : ਕਸ਼ਮੀਰ 'ਚ ਵੀਰਵਾਰ ਨੂੰ ਗਰਮੀ ਦਾ ਕਹਿਰ ਜਾਰੀ ਰਿਹਾ ਅਤੇ ਸ਼੍ਰੀਨਗਰ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ 6 ਡਿਗਰੀ ਜ਼ਿਆਦਾ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਦਰਜ ਕੀਤਾ ਗਿਆ ਤਾਪਮਾਨ ਪਿਛਲੇ 25 ਸਾਲਾਂ 'ਚ ਜੁਲਾਈ ਮਹੀਨੇ 'ਚ ਸਭ ਤੋਂ ਵੱਧ ਤਾਪਮਾਨ ਸੀ। ਜੁਲਾਈ 1999 ਵਿਚ ਸ਼ਹਿਰ ਵਿਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸ਼੍ਰੀਨਗਰ ਦਾ ਤਾਪਮਾਨ ਦਿੱਲੀ (31.7 ਡਿਗਰੀ ਸੈਲਸੀਅਸ), ਕੋਲਕਾਤਾ (31 ਡਿਗਰੀ ਸੈਲਸੀਅਸ), ਮੁੰਬਈ (32 ਡਿਗਰੀ ਸੈਲਸੀਅਸ) ਅਤੇ ਬੈਂਗਲੁਰੂ (28 ਡਿਗਰੀ ਸੈਲਸੀਅਸ) ਨਾਲੋਂ ਵੱਧ ਸੀ।
ਇਹ ਵੀ ਪੜ੍ਹੋ : ਐਪਲ ਦੇ ਨਾਂ 'ਤੇ ਆਸਟ੍ਰੇਲਿਆਈ ਨਾਗਰਿਕ ਨਾਲ 1 ਕਰੋੜ ਰੁਪਏ ਦੀ ਠੱਗੀ, ਵੈੱਬ ਡਿਵੈਲਪਰ ਗ੍ਰਿਫ਼ਤਾਰ
ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਹੋਰ ਖੇਤਰਾਂ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ। ਕਾਜੀਗੁੰਡ ਵਿਚ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ ਅਤੇ ਕੁਪਵਾੜਾ ਵਿਚ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘਾਟੀ 'ਚ ਪਿਛਲੇ ਕੁਝ ਹਫਤਿਆਂ ਤੋਂ ਤਾਪਮਾਨ ਵਧ ਰਿਹਾ ਹੈ, ਜਿਸ ਕਾਰਨ ਕਈ ਇਲਾਕਿਆਂ 'ਚ ਪਾਣੀ ਦੀ ਕਮੀ ਹੈ। ਸਕੂਲ ਸਿੱਖਿਆ ਵਿਭਾਗ ਨੇ ਪਹਿਲਾਂ ਹੀ ਘਾਟੀ ਦੇ ਸਾਰੇ ਸਕੂਲਾਂ ਵਿਚ 8 ਜੁਲਾਈ ਤੋਂ 10 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੋਨੀਆ ਗਾਂਧੀ ਦੇ ਘਰ ਜਾ ਕੇ ਮੁਕੇਸ਼ ਅੰਬਾਨੀ ਨੇ ਦਿੱਤਾ ਬੇਟੇ ਦੇ ਵਿਆਹ 'ਚ ਆਉਣ ਦਾ ਸੱਦਾ
NEXT STORY