ਮੁੰਬਈ (ਭਾਸ਼ਾ) - ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਯੂ.) ਨੇ ‘ਪ੍ਰੋਵੋਗ ਇੰਡੀਆ ਲਿਮਟਿਡ’ ਦੇ ਇਕ ਸਾਬਕਾ ਡਾਇਰੈਕਟਰ ਅਤੇ ਇਕ ਸਾਬਕਾ ਕਰਮਚਾਰੀ ਸਮੇਤ 4 ਲੋਕਾਂ ਵਿਰੁੱਧ ਕੰਪਨੀ ਨਾਲ 90 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਮੁੰਬਈ ਵਿਚ ਸਥਿਤ ਇਹ ਨਿੱਜੀ ਕੰਪਨੀ ਮਰਦਾਂ ਅਤੇ ਔਰਤਾਂ ਦੇ ਕੱਪੜੇ ਅਤੇ ਅਸੈੱਸਰੀਜ਼ (ਸਹਾਇਕ ਸਮੱਗਰੀ) ਸਮੇਤ ਕਈ ਤਰ੍ਹਾਂ ਦੇ ਉਤਪਾਦ ਬਣਾਉਂਦੀ ਤੇ ਵੇਚਦੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੰਪਨੀ ਦੇ ਸਾਬਕਾ ਡਾਇਰੈਕਟਰ ਰਾਕੇਸ਼ ਰਾਵਤ, ਉਸਦੇ ਸਾਬਕਾ ਕਰਮਚਾਰੀ ਸਮੀਰ ਖੰਡੇਲਵਾਲ, ਹੱਲ ਪੇਸ਼ੇਵਰ (ਰੈਜ਼ੋਲਿਊਸ਼ਨ ਪ੍ਰੋਫੈਸ਼ਨਲ) ਅਮਿਤ ਗੁਪਤਾ, ਨਵੇਂ ਖਰੀਦਦਾਰ ਅਰਪਿਤ ਖੰਡੇਲਵਾਲ, ਪਲੂਟਸ ਇਨਵੈਸਟਮੈਂਟਸ ਐਂਡ ਹੋਲਡਿੰਗ ਲਿਮਟਿਡ ਅਤੇ ਹੋਰਾਂ ਵਜੋਂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਸਾਜ਼ਿਸ਼ ਰਚ ਕੇ ਕੰਪਨੀ ਦੀਆਂ ਜਾਇਦਾਦਾਂ ਦੀ ਕੀਮਤ ਕਥਿਤ ਤੌਰ ’ਤੇ ਘੱਟ ਕਰ ਕੇ ਦਿਖਾਈ ਅਤੇ ਨਿਲਾਮੀ ’ਚ ਜਾਣਬੁੱਝ ਕੇ 2 ਸਾਲ ਦੀ ਦੇਰੀ ਕੀਤੀ ਤਾਂ ਜੋ ਉਸਦਾ ਬਾਜ਼ਾਰ ਮੁੱਲ ਡਿੱਗ ਜਾਵੇ ਅਤੇ ਖੰਡੇਲਵਾਲ ਕੰਪਨੀ ਨੂੰ ਖਰੀਦਿਆ ਜਾ ਸਕੇ।
ਕੋਚ ਹੀ ਬਣੇ ਅੰਤਰਰਾਸ਼ਟਰੀ ਖਿਡਾਰੀ ਦੀ ਮੌਤ ਦੀ ਵਜ੍ਹਾ!
NEXT STORY