ਨਵੀਂ ਦਿੱਲੀ- ਦਿੱਲੀ ’ਚ ਓਮੀਕ੍ਰੋਨ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ। ਵੀਰਵਾਰ ਨੂੰ 4 ਨਵੇਂ ਮਾਮਲੇ ਮਿਲਣ ਤੋਂ ਬਾਅਦ ਚੌਕਸੀ ਵਜੋਂ ਐੱਲ.ਐੱਨ.ਜੇ.ਪੀ. ਹਸਪਤਾਲ ’ਚ ਓਮੀਕ੍ਰੋਨ ਮਰੀਜ਼ਾਂ ਲਈ ਰਾਖਵਾਂਕਰਨ ਬੈੱਡਾਂ ਦੀ ਗਿਣਤੀ 40 ਤੋਂ ਵਧਾ ਕੇ 100 ਕਰ ਦਿੱਤੀ ਗਈ ਹੈ। ਰਾਜ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ,‘‘ਦਿੱਲੀ ’ਚ ਓਮੀਕ੍ਰੋਨ ਦੇ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 10 ਹੈ। ਕੱਲ ਤੱਕ ਇਹ ਗਿਣਤੀ 8 ਸੀ, ਜੋ ਅੱਜ 2 ਹੋਰ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ 10 ਹੋ ਗਈ ਹੈ। ਇਨ੍ਹਾਂ ’ਚੋਂ ਇਕ ਮਰੀਜ਼ ਨੂੰ ਠੀਕ ਕਰ ਕੇ ਛੁੱਟੀ ਦੇ ਦਿੱਤੀ ਗਈ ਹੈ। ਹੁਣ ਐੱਲ.ਐੱਨ.ਜੇ.ਪੀ. ’ਚ ਕੁੱਲ 9 ਓਮੀਕ੍ਰੋਨ ਪਾਜ਼ੇਟਿਵ ਮਰੀਜ਼ ਦਾਖ਼ਲ ਹਨ।’’
ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ
ਜੈਨ ਨੇ ਅੱਗੇ ਦੱਸਿਆ,‘‘ਐੱਲ.ਐੱਨ.ਜੇ.ਪੀ. ’ਚ ਓਮੀਕ੍ਰੋਨ ਨਾਲ ਜੁੜੇ ਕੁੱਲ 40 ਮਰੀਜ਼ ਹਾਲੇ ਭਰਤੀ ਹਨ। ਜਿਨ੍ਹਾਂ ’ਚੋਂ 38 ਕੋਰੋਨਾ ਪਾਜ਼ੇਟਿਵ ਹਨ ਅਤੇ 2 ਸ਼ੱਕੀ ਹਨ। ਅੱਜ ਸਵੇਰੇ ਹੀ ਏਅਰਪੋਰਟ ਤੋਂ 8 ਹੋਰ ਸ਼ੱਕੀ ਆਏ ਹਨ। ਏਅਰਪੋਰਟ ਤੋਂ ਆਉਣ ਵਾਲਿਆਂ ’ਚ ਕਾਫ਼ੀ ਲੋਕ ਪਾਜ਼ੇਟਿਵ ਪਾਏ ਜਾ ਰਹੇ ਹਨ। ਐੱਲ.ਐੱਨ.ਜੇ.ਪੀ. ’ਚ 40 ਬੈੱਡਾਂ ਦਾ ਓਮੀਕ੍ਰੋਨ ਵਾਰਡ ਸੀ ਪਰ ਗਿਣਤੀ ਵਧਣ ਤੋਂ ਬਾਅਦ ਹੁਣ ਇੱਥੇ ਬੈੱਡਾਂ ਦੀ ਗਿਣਤੀ 100 ਕਰ ਦਿੱਤੀ ਗਈ ਹੈ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਸੁਪਰੀਮ ਕੋਰਟ ਨੇ ਕਮਿਸ਼ਨ ਨੂੰ ਕਿਹਾ- ਦਿੱਲੀ ’ਚ ਹਵਾ ਪ੍ਰਦੂਸ਼ਣ ਦਾ ਸਥਾਈ ਹੱਲ ਲੱਭੋ
NEXT STORY