ਭੋਪਾਲ, (ਭਾਸ਼ਾ)- ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ (ਐੱਨ. ਟੀ. ਸੀ. ਏ.) ਨੇ ਮੱਧ ਪ੍ਰਦੇਸ਼ ਤੋਂ ਕੁਝ ਬਾਘਾਂ ਨੂੰ ਛੱਤੀਸਗੜ੍ਹ, ਰਾਜਸਥਾਨ ਅਤੇ ਓਡਿਸ਼ਾ ’ਚ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਜੰਗਲੀ ਜੀਵ ਮਾਹਿਰਾਂ ਅਨੁਸਾਰ ਇਸ ਕਵਾਇਦ ਨਾਲ ਦੂਜੇ ਸੂਬਿਆਂ ’ਚ ਬਾਘਾਂ ਦੇ ‘ਜੀਨ ਪੂਲ’ ਨੂੰ ਸੁਧਾਰਨ ਵਿਚ ਮਦਦ ਮਿਲੇਗੀ। ਸਾਲ 2022 ਦੀ ਬਾਘ ਜਨਗਣਨਾ ਦੇ ਅਨੁਸਾਰ ਮੱਧ ਪ੍ਰਦੇਸ਼ ’ਚ ਸਭ ਤੋਂ ਵੱਧ 785 ਬਾਘ ਹਨ।
ਮੱਧ ਪ੍ਰਦੇਸ਼ ਵਾਈਲਡ ਲਾਈਫ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ (ਪੀ.ਸੀ.ਸੀ.ਐੱਫ.) ਸ਼ੁਭਰੰਜਨ ਸੇਨ ਨੇ ਕਿਹਾ, ‘ਐੱਨ. ਟੀ. ਸੀ. ਏ. ਦੀ ਟੈਕਨੀਕਲ ਕਮੇਟੀ ਨੇ ਬਾਘਾਂ ਨੂੰ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸੂਬਾ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਤਬਾਦਲੇ ਦਾ ਕੰਮ ਸ਼ੁਰੂ ਹੋ ਜਾਵੇਗਾ।’ ਉਨ੍ਹਾਂ ਕਿਹਾ ਕਿ ਤਿੰਨ ਸੂਬਿਆਂ ਨੇ 3-3 ਨਰ ਬਾਘ ਅਤੇ 1-1 ਮਾਦਾ ਬਾਘ ਦੀ ਮੰਗ ਕੀਤੀ ਹੈ।
ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ, ਮੋਟਰਸਾਈਕਲ ਨਾ ਮਿਲਣ 'ਤੇ ਵਿਅਕਤੀ ਨੇ ਵੱਢ'ਤਾ ਆਪਣੀ ਪਤਨੀ ਦਾ ਗਲ਼ਾ
NEXT STORY