ਨਵੀਂ ਦਿੱਲੀ (ਭਾਸ਼ਾ) : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਦੇ ਚੇਅਰਮੈਨ ਐੱਮ. ਜਗਦੀਸ਼ ਕੁਮਾਰ ਨੇ ਕਿਹਾ ਹੈ ਕਿ ਤਿੰਨ ਸਾਲਾ ਅੰਡਰਗਰੈਜੂਏਟ ਪ੍ਰੋਗਰਾਮ ਉਦੋਂ ਤੱਕ ਬੰਦ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਚਾਰ ਸਾਲਾ ਅੰਡਰਗਰੈਜੂਏਟ ਪ੍ਰੋਗਰਾਮ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਜਾਂਦਾ।ਅੰਡਰਗਰੈਜੂਏਟ ਕੋਰਸਾਂ ਲਈ ਨਵੇਂ ਕ੍ਰੈਡਿਟ ਅਤੇ ਸਲੇਬਸ ਫਰੇਮਵਰਕ ਦਾ ਐਲਾਨ ਇਸ ਹਫ਼ਤੇ ਦੇ ਸ਼ੁਰੂ ਵਿੱਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ’ਤੇ ਭੜਕੇ ਗੌਤਮ ਗੰਭੀਰ,‘‘ਦੋਸ਼ੀਆਂ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ’’
ਕੁਮਾਰ ਨੇ ਸਪੱਸ਼ਟ ਕੀਤਾ ਕਿ ਯੂਨੀਵਰਸਿਟੀਆਂ ਤਿੰਨ ਅਤੇ ਚਾਰ ਸਾਲਾਂ ਦੇ ਪ੍ਰੋਗਰਾਮਾਂ ਵਿੱਚੋਂ ਇੱਕ ਦੀ ਚੋਣ ਕਰ ਸਕਦੀਆਂ ਹਨ। ਇਹ ਯੂਨੀਵਰਸਿਟੀਆਂ ’ਤੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਬੁੱਧਵਾਰ ਇਕ ਇੰਟਰਵਿਊ ਦੌਰਾਨ ਕਿਹਾ ਕਿ ਚਾਰ ਸਾਲਾਂ ਦੀ ਬੈਚੁਲਰ ਡਿਗਰੀ ਵਾਲੇ ਉਮੀਦਵਾਰ ਸਿੱਧੇ ਤੌਰ ’ਤੇ ਪੀ. ਐੱਚ. ਡੀ. ਕਰ ਸਕਦੇ ਹਨ । ਉਨ੍ਹਾਂ ਨੂੰ ਮਾਸਟਰ ਡਿਗਰੀ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਇੱਕ ਵਿਸ਼ੇ ਵਿੱਚ ਡੂੰਘੇ ਗਿਆਨ ਲਈ ਇੱਕ ਤੋਂ ਵੱਧ ਵਿਸ਼ੇ ਵੀ ਲੈ ਸਕਦੇ ਹਨ।
ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ’ਤੇ ਭੜਕੇ ਗੌਤਮ ਗੰਭੀਰ,‘‘ਦੋਸ਼ੀਆਂ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ’’
NEXT STORY