ਨੈਸ਼ਨਲ ਡੈਸਕ—ਕੁਝ ਚੋਟੀ ਦੇ ਪੱਤਰਕਾਰਾਂ ਸਮੇਤ 40 ਕਸ਼ਮੀਰੀ ਪੱਤਰ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹਨ। ਖੁਫੀਆ ਏਜੰਸੀ ਦੇ ਸੂਤਰਾਂ ਮੁਤਾਬਕ ਅੱਤਵਾਦ ਸੰਗਠਨਾਂ ਨੇ 40 ਕਸ਼ਮੀਰੀ ਪੱਤਰਕਾਰਾਂ ਸਮੇਤ ਕੁਝ ਚੋਟੀ ਦੇ ਪੱਤਰਕਾਰਾਂ ਦੀ ਲਿਸਟ ਤਿਆਰ ਕੀਤੀ ਹੈ ਜੋ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ। ਇਸ ਲਿਸਟ ਦੇ ਸਾਹਮਣੇ ਆਉਣ ਤੋਂ ਬਾਅਦ ਖੁਫੀਆ ਏਜੰਸੀ ਨੇ ਸੁਰੱਖਿਆ ਦਸਤਿਆਂ ਨੂੰ ਅਲਰਟ ਕਰ ਦਿੱਤਾ ਹੈ। ਦ
ਰਅਸਲ ਅੱਤਵਾਦੀ ਘਾਟੀ ’ਚ ਪ੍ਰੈੱਸ ਕਾਨਫਰੰਸ ’ਤੇ ਅੰਕੁਸ਼ ਲਗਾਉਣ ਲਈ ਇਨ੍ਹਾਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਗ੍ਰੇਟਰ ਕਸ਼ਮੀਰ ਦੇ ਸੰਪਾਦਕ ਫੈਯਾਜ ਕਾਲੂ ਦਾ ਨਾਂ ਵੀ ਅੱਤਵਾਦੀਆਂ ਦੀ ਹਿੱਟ ਲਿਸਟ ’ਚ ਸ਼ਾਮਲ ਹੈ। ਅੱਤਵਾਦੀ ਨਹੀਂ ਚਾਹੁੰਦੇ ਕਿ ਘਾਟੀ ਦੀ ਮੀਡੀਆ ਆਪਣਾ ਸਿਰ ਚੁੱਕੇ ਅਤੇ ਉਥੋ ਦੇ ਲੋਕਾਂ ਦੀ ਆਵਾਜ਼ ਬਣੇ।
ਦੱਸ ਦੇਈਏ ਕਿ ਸਾਲ 2018 ’ਚ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ’ਚ ਸੀਨੀਅਰ ਪੱਤਰਕਾਰ ਅਤੇ ‘ਰਾਇਜਿੰਗ ਕਸ਼ਮੀਰ’ ਦੇ ਸੰਪਾਦਕ ਸ਼ੁਜਾਤ ਬੁਖਾਰੀ ਅਤੇ ਉਨ੍ਹਾਂ ਦੇ ਪੀ.ਐੱਸ.ਓ. ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਣਜਾਣ ਹਮਲਾਵਾਰਾਂ ਨੇ ਸ਼ੁਜਾਤ ਬੁਖਾਰੀ ਦੇ ਦਫਤਰ ਦੇ ਬਾਹਰ ਉਨ੍ਹਾਂ ’ਤੇ ਹਮਲਾ ਕੀਤਾ ਸੀ। ਸ਼ੁਜਾਤ ਬੁਖਾਰੀ ਦੀ ਹੱਤਿਆ ਦਾ ਮੁੱਦਾ ਕਾਫੀ ਗਰਮਾਇਆ ਸੀ ਤਾਂ ਵੀ ਕਸ਼ਮੀਰੀ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਗੱਲ ਸਾਹਮਣੇ ਆਈ ਸੀ।
ਨਵਾਜ਼ ਸ਼ਰੀਫ ਨੇ PM ਮੋਦੀ ਨਾਲ ਕੀਤੀ ਸੀ ਗੁਪਤ ਮੀਟਿੰਗ, ਇਮਰਾਨ ਖਾਨ ਦੇ 'ਖਾਸ' ਦਾ ਦੋਸ਼
NEXT STORY