ਨਵੀਂ ਦਿੱਲੀ : ਕੇਂਦਰੀ ਸਿਹਤ ਰਾਜ ਮੰਤਰੀ ਅਨੁਪ੍ਰਿਯਾ ਪਟੇਲ ਨੇ ਬੁੱਧਵਾਰ ਨੂੰ ਕਿਹਾ ਕਿ 2010 ਤੋਂ ਬਾਅਦ ਐੱਚ.ਆਈ.ਵੀ. ਇਨਫੈਕਸ਼ਨ ਦੇ ਨਵੇਂ ਸਾਲਾਨਾ ਮਾਮਲਿਆਂ ’ਚ 44 ਫ਼ੀਸਦੀ ਦੀ ਕਮੀ ਆਈ ਹੈ। ਹਾਲਾਂਕਿ ਇਹ ਵਿਸ਼ਵ ਪੱਧਰੀ ਕਮੀ ਦਰ 39 ਫ਼ੀਸਦੀ ਤੋਂ ਵੱਧ ਹੈ। ਪਟੇਲ ਨੇ ਸੰਯੁਕਤ ਰਾਸ਼ਟਰ ’ਚ ‘ਮੁੜ-ਜੀਵਤ ਬਹੁਪੱਖਵਾਦ: ਏਡਜ਼ ਨੂੰ ਇਕੱਠੇ ਹੋ ਕੇ ਖ਼ਤਮ ਕਰਨ ਲਈ ਮੁੜ-ਪ੍ਰਤੀਬੱਧਤਾ’’ ਵਿਸ਼ੇ ’ਤੇ ਆਯੋਜਿਤ ਇਕ ਉੱਚ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : AAP ਸਰਕਾਰ ਔਰਤਾਂ ਨੂੰ ਹਰ ਮਹੀਨੇ ਦੇਵੇਗੀ 1000! ਆਤਿਸ਼ੀ ਦਾ ਵੱਡਾ ਬਿਆਨ
ਸਿਹਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਹ ਪ੍ਰੋਗਰਾਮ ਯੂ. ਐੱਨ. ਏਡਜ਼, ਗਲੋਬਲ ਫੰਡ ਅਤੇ ਪੀ.ਈ.ਪੀ.ਐੱਫ.ਏ.ਆਰ. ਵੱਲੋਂ ਆਯੋਜਿਤ ਕੀਤਾ ਗਿਆ ਸੀ। ਮੰਤਰੀ ਨੇ ਕਿਹਾ ਕਿ ਭਾਰਤ 2030 ਤੱਕ ਜਨ ਸਿਹਤ ਲਈ ਖਤਰਾ ਪੈਦਾ ਕਰਨ ਵਾਲੇ ਐੱਚਆਈਵੀ/ਏਡਜ਼ ਨੂੰ ਖ਼ਤਮ ਕਰਨ ਦੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਐੱਚਆਈਵੀ/ਏਡਜ਼ ਵਿਰੁੱਧ ਲੜਾਈ ਵਿੱਚ ਭਾਰਤ ਦੀ ਤਰੱਕੀ ਅਤੇ ਰਣਨੀਤੀਆਂ ਦੀ ਰੂਪ ਰੇਖਾ ਦੱਸੀ। ਇਸ ਵਿੱਚ ਰਾਸ਼ਟਰੀ ਏਡਜ਼ ਅਤੇ ਐੱਸਟੀਡੀ ਕੰਟਰੋਲ ਪ੍ਰੋਗਰਾਮ (2021-2026) ਦਾ 5ਵਾਂ ਪੜਾਅ ਵੀ ਸ਼ਾਮਲ ਹੈ, ਜੋ ਭਾਰਤ ਸਰਕਾਰ ਦੁਆਰਾ ਪੂਰੀ ਤਰ੍ਹਾਂ ਫੰਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਸਮ ਵਿਭਾਗ ਦਾ ਅਲਰਟ : ਮਾਨਸੂਨ ਦੀ ਆਖਰੀ ਬਰਸਾਤ ਮਚਾ ਸਕਦੀ ਤਬਾਹੀ
NEXT STORY