ਡੁਨੇਡਿਨ (ਨਿਊਜ਼ੀਲੈਂਡ) : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਮੇਲੀਆ ਕੇਰ ਨੇ ਐਤਵਾਰ ਨੂੰ ਜ਼ਿੰਬਾਬਵੇ ਵਿਰੁੱਧ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਘਾਤਕ ਗੇਂਦਬਾਜ਼ੀ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਕੇਰ ਨੇ ਸ਼ਾਨਦਾਰ 7 ਵਿਕਟਾਂ ਹਾਸਲ ਕਰਕੇ 44 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਆਪਣੀ ਟੀਮ ਨੂੰ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ।
ਤੋੜਿਆ 1982 ਦਾ ਰਿਕਾਰਡ
ਅਮੇਲੀਆ ਕੇਰ ਨੇ ਡੁਨੇਡਿਨ ਦੇ ਯੂਨੀਵਰਸਿਟੀ ਓਵਲ ਮੈਦਾਨ 'ਤੇ ਸਿਰਫ਼ 34 ਰਨ ਦੇ ਕੇ 7 ਵਿਕਟਾਂ ਝਟਕਾਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਜੈਕੀ ਲਾਰਡ ਦੇ 44 ਸਾਲ ਪੁਰਾਣੇ ਰਿਕਾਰਡ ਨੂੰ ਮਾਤ ਦੇ ਦਿੱਤੀ ਹੈ। ਜੈਕੀ ਲਾਰਡ ਨੇ 1982 ਦੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ 10 ਰਨ ਦੇ ਕੇ 6 ਵਿਕਟਾਂ ਲਈਆਂ ਸਨ, ਜੋ ਹੁਣ ਤੱਕ ਨਿਊਜ਼ੀਲੈਂਡ ਦੀ ਕਿਸੇ ਮਹਿਲਾ ਗੇਂਦਬਾਜ਼ ਦਾ ਸਰਵੋਤਮ ਪ੍ਰਦਰਸ਼ਨ ਸੀ। ਹੁਣ ਕੇਰ ਨਿਊਜ਼ੀਲੈਂਡ ਲਈ ਵਨਡੇ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ ਕਰਨ ਵਾਲੀ ਖਿਡਾਰਨ ਬਣ ਗਈ ਹੈ।
ਦੁਨੀਆ ਦੇ 'ਐਲੀਟ ਗਰੁੱਪ' ਵਿੱਚ ਹੋਈ ਸ਼ਾਮਲ
ਇਸ ਬੇਮਿਸਾਲ ਪ੍ਰਦਰਸ਼ਨ ਨਾਲ ਅਮੇਲੀਆ ਕੇਰ ਮਹਿਲਾ ਵਨਡੇ ਕ੍ਰਿਕਟ ਦੇ ਉਸ 'ਐਲੀਟ ਗਰੁੱਪ' ਵਿੱਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ ਇੱਕ ਮੈਚ ਵਿੱਚ 7 ਵਿਕਟਾਂ ਲਈਆਂ ਹਨ। ਕੇਰ ਅਜਿਹਾ ਕਰਨ ਵਾਲੀ ਦੁਨੀਆ ਦੀ ਸਿਰਫ਼ ਸੱਤਵੀਂ ਗੇਂਦਬਾਜ਼ ਹੈ। ਇਸ ਸੂਚੀ ਵਿੱਚ ਪਾਕਿਸਤਾਨ ਦੀ ਸਾਜਿਦਾ ਸ਼ਾਹ (ਸਰਵੋਤਮ 7/4), ਇੰਗਲੈਂਡ ਦੀ ਜੋ ਚੈਂਬਰਲੇਨ ਅਤੇ ਆਸਟ੍ਰੇਲੀਆ ਦੀ ਐਲੀਸ ਪੈਰੀ ਵਰਗੀਆਂ ਦਿੱਗਜ ਖਿਡਾਰਨਾਂ ਸ਼ਾਮਲ ਹਨ।
ਗੇਂਦਬਾਜ਼ੀ ਤੋਂ ਬਾਅਦ ਬੱਲੇ ਨਾਲ ਵੀ ਦਿਖਾਇਆ ਦਮ
ਮੈਚ ਦੀ ਗੱਲ ਕਰੀਏ ਤਾਂ ਜ਼ਿੰਬਾਬਵੇ ਦੀ ਟੀਮ ਅਮੇਲੀਆ ਕੇਰ ਦੀ ਫਿਰਕੀ ਅੱਗੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਈ ਅਤੇ ਸਿਰਫ਼ 102 ਰਨ 'ਤੇ ਆਲ-ਆਊਟ ਹੋ ਗਈ। ਕੇਰ ਨੇ ਜ਼ਿੰਬਾਬਵੇ ਦੇ ਮੱਧ ਅਤੇ ਹੇਠਲੇ ਕ੍ਰਮ ਨੂੰ ਤਹਿਸ-ਨਹਿਸ ਕਰਦਿਆਂ ਛੇ ਬੱਲੇਬਾਜ਼ਾਂ ਨੂੰ ਜਲਦੀ-ਜਲਦੀ ਪੈਵਿਲੀਅਨ ਭੇਜਿਆ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਲਈ ਕੇਰ ਨੇ ਬੱਲੇਬਾਜ਼ੀ ਵਿੱਚ ਵੀ ਕਮਾਲ ਦਿਖਾਇਆ ਅਤੇ ਸਭ ਤੋਂ ਵੱਧ 45 ਦੌੜਾਂ ਬਣਾ ਕੇ ਟੀਮ ਨੂੰ ਆਸਾਨੀ ਨਾਲ ਜਿੱਤ ਤੱਕ ਪਹੁੰਚਾਇਆ
10-10 ਹਜ਼ਾਰ 'ਚ ਵਿਕ ਰਹੀਆਂ ਟੀ-20 ਵਿਸ਼ਵ ਕੱਪ ਫਾਈਨਲ ਦੀਆਂ ਟਿਕਟਾਂ! ਦੋ ਜਣੇ ਗ੍ਰਿਫਤਾਰ
NEXT STORY