ਸ਼੍ਰੀਨਗਰ- ਅਮਰਨਾਥ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੁਰੱਖਿਆ ਰਣਨੀਤੀ ਤਿਆਰ ਕਰ ਲਈ ਹੈ। ਯਾਤਰਾ ਦੀ ਸੁਰੱਖਿਆ ਲਈ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 45 ਕੰਪਨੀਆਂ ਦੂਜੇ ਰਾਜਾਂ ਤੋਂ ਬੁਲਾਈਆਂ ਗਈਆਂ ਹਨ। ਅਗਲੇ ਮਹੀਨੇ ਤੋਂ ਇਨ੍ਹਾਂ ਦੀ ਤਾਇਨਾਤੀ ਸ਼ੁਰੂ ਹੋ ਜਾਵੇਗੀ। ਸ਼ਰਧਾਲੂਆਂ ਦੇ ਕਾਫ਼ਲੇ ਅਤੇ ਆਧਾਰ ਕੰਪਲੈਕਸਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ.ਆਰ.ਪੀ.ਐੱਫ. ਅਤੇ ਪੁਲਸ ਸੰਭਾਲੇਗੀ। ਸਟਿਕੀ ਬੰਬ ਅਤੇ ਬਾਰੂਦੀ ਸੂਰੰਗਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਯਾਤਰਾ ਮਾਰਗ 'ਤੇ ਫ਼ੌਜ ਦੀ ਰੋਡ ਓਪਨਿੰਗ ਪਾਰਟੀ (ਆਰ.ਓ.ਪੀ.) ਮੁਸਤੈਦ ਰਹੇਗੀ। ਸ਼ਰਧਾਲੂਆਂ ਦੇ ਵਾਹਨਾਂ ਦੀ ਜਾਂਚ ਵੀ ਹੋਵੇਗੀ। ਕਿਸੇ ਵੀ ਅਣਅਧਿਕਾਰਤ ਜਗ੍ਹਾ 'ਤੇ ਸ਼ਰਧਾਲੂਆਂ ਦੇ ਵਾਹਨ ਨਹੀਂ ਰੁਕਣਗੇ।
ਸ਼੍ਰੀ ਅਮਰਨਾਥ ਦੀ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ 31 ਅਗਸਤ ਰੱਖੜੀ 'ਤੇ ਸੰਪੰਨ ਹੋਵੇਗੀ। ਹਰ ਵਾਰ ਯਾਤਰਾ 'ਚ ਰੁਕਾਵਟ ਪਹੁੰਚਾਉਣ ਲਈ ਅੱਤਵਾਦੀ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਪਰ ਸੁਰੱਖਿਆ ਫ਼ੋਰਸਾਂ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਪੂਰੀ ਯਾਤਰਾ ਮਾਰਗ ਨੂੰ ਅੱਤਵਾਦੀ ਖ਼ਤਰੇ ਦੇ ਆਧਾਰ ਦੇ ਮੁਲਾਂਕਣ 'ਤੇ ਵੱਖ-ਵੱਖ ਵਰਗਾਂ 'ਚ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।
ਦਿੱਲੀ ਕਤਲਕਾਂਡ: 'ਕਾਤਲ ਸਾਹਿਲ ਨੂੰ ਚਾਹੇ ਮਾਰੋ ਜਾਂ ਫਾਂਸੀ ਦਿਓ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ'
NEXT STORY