ਨਵੀਂ ਦਿੱਲੀ — ਦਿੱਲੀ ਦੇ ਜੰਤਰ-ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ (CJP) ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਮੈਟਰੋ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ 45 ਮੈਟਰੋ ਸਟੇਸ਼ਨਾਂ ਦੇ ਦਾਖਲੇ (Entry) ਅਤੇ ਨਿਕਾਸ (Exit) ਗੇਟ ਬੰਦ ਰੱਖਣ ਦੀ ਸਮਾਂ-ਸੀਮਾ ਵਧਾ ਦਿੱਤੀ ਹੈ। ਹੁਣ ਇਹ 45 ਸਟੇਸ਼ਨ ਸ਼ਨੀਵਾਰ, 10 ਅਕਤੂਬਰ ਨੂੰ ਰਾਤ 10 ਵਜੇ ਤੱਕ ਬੰਦ ਰਹਿਣਗੇ।
ਇਸ ਤੋਂ ਪਹਿਲਾਂ ਡੀ.ਐੱਮ.ਆਰ.ਸੀ. ਵੱਲੋਂ ਇਨ੍ਹਾਂ ਸਟੇਸ਼ਨਾਂ ਦੇ ਗੇਟ ਸ਼ਨੀਵਾਰ ਸ਼ਾਮ 6 ਵਜੇ ਤੱਕ ਬੰਦ ਰੱਖਣ ਦੀ ਜਾਣਕਾਰੀ ਦਿੱਤੀ ਗਈ ਸੀ। ਹਾਲਾਂਕਿ, ਨਵੇਂ ਸਰਵਿਸ ਅਪਡੇਟ ਮੁਤਾਬਕ ਇਨ੍ਹਾਂ ਸਟੇਸ਼ਨਾਂ 'ਤੇ ਰਾਤ 10 ਵਜੇ ਤੱਕ ਪ੍ਰਵੇਸ਼ ਅਤੇ ਨਿਕਾਸ ਦੀ ਸੁਵਿਧਾ ਮੁਹੱਈਆ ਨਹੀਂ ਹੋਵੇਗੀ। ਇਹ ਸਟੇਸ਼ਨ ਸ਼ੁੱਕਰਵਾਰ ਰਾਤ 9 ਵਜੇ ਤੋਂ ਹੀ ਬੰਦ ਕੀਤੇ ਗਏ ਹਨ।
ਡੀ.ਐੱਮ.ਆਰ.ਸੀ. ਦੀ ਸੂਚੀ ਅਨੁਸਾਰ ਪ੍ਰਭਾਵਿਤ ਸਟੇਸ਼ਨਾਂ ਵਿੱਚ ਮੱਧ ਦਿੱਲੀ ਅਤੇ ਨਵੀਂ ਦਿੱਲੀ ਦੇ ਕਈ ਪ੍ਰਮੁੱਖ ਸਟੇਸ਼ਨ ਸ਼ਾਮਲ ਹਨ:
ਮੱਧ ਅਤੇ ਨਵੀਂ ਦਿੱਲੀ: ਰਾਜੀਵ ਚੌਂਕ, ਪਟੇਲ ਚੌਂਕ, ਕੇਂਦਰੀ ਸਕੱਤਰੇਤ, ਜਨਪਥ, ਲੋਕ ਕਲਿਆਣ ਮਾਰਗ, ਨਵੀਂ ਦਿੱਲੀ, ਸੇਵਾ ਤੀਰਥ, ਮੰਡੀ ਹਾਊਸ, ਬਾਰਾਖੰਭਾ ਰੋਡ, ਆਈ.ਟੀ.ਓ. (ITO), ਦਿੱਲੀ ਗੇਟ, ਖ਼ਾਨ ਮਾਰਕੀਟ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਝੰਡੇਵਾਲਾਨ, ਸੁਪਰੀਮ ਕੋਰਟ, ਇੰਦਰਪ੍ਰਸਥ ਅਤੇ ਸ਼ਿਵਾਜੀ ਸਟੇਡੀਅਮ।
ਹੋਰ ਪ੍ਰਮੁੱਖ ਸਟੇਸ਼ਨ: ਦਿੱਲੀ ਹਾਟ-ਆਈ.ਐੱਨ.ਏ., ਹੌਜ਼ ਖਾਸ, ਜੋਰ ਬਾਗ, ਲਾਜਪਤ ਨਗਰ, ਜੰਗਪੁਰਾ, ਆਸ਼ਰਮ, ਜਾਮੀਆ ਮਿਲੀਆ ਇਸਲਾਮੀਆ, ਚਾਵੜੀ ਬਾਜ਼ਾਰ, ਜਾਮਾ ਮਸਜਿਦ, ਕਰੌਲ ਬਾਗ, ਰਾਜੇਂਦਰ ਪਲੇਸ, ਵਿਸ਼ਵਵਿਦਿਆਲਿਆ, ਕਸ਼ਮੀਰੀ ਗੇਟ, ਇੰਦਰਲੋਕ, ਗੁਰੂ ਤੇਗ ਬਹਾਦਰ ਨਗਰ, ਨੇਤਾਜੀ ਸੁਭਾਸ਼ ਪਲੇਸ, ਆਜ਼ਾਦਪੁਰ, ਜਹਾਂਗੀਰਪੁਰੀ, ਸੀਲਮਪੁਰ, ਮੌਜਪੁਰ-ਬਾਬਰਪੁਰ, ਸ਼ਾਹਦਰਾ ਅਤੇ ਰਿਠਾਲਾ ਆਦਿ।
ਡੀ.ਐੱਮ.ਆਰ.ਸੀ. ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਅਤੇ ਹਾਲਾਤ ਦੀ ਸਮੀਖਿਆ ਤੋਂ ਬਾਅਦ ਲੋੜ ਅਨੁਸਾਰ ਅਗਲੇ ਨਿਰਦੇਸ਼ ਜਾਰੀ ਕੀਤੇ ਜਾਣਗੇ। ਡੀ.ਐੱਮ.ਆਰ.ਸੀ. ਨੇ ਮੈਟਰੋ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਰੂਟ ਦੀ ਜਾਂਚ ਜ਼ਰੂਰ ਕਰ ਲੈਣ ਅਤੇ ਸਮੇਂ ਤੋਂ ਪਹਿਲਾਂ ਨਿਕਲਣ।
ED ਨੇ ਦਿੱਲੀ ਦੇ ਮਹਾਰਾਣੀ ਬਾਗ਼ 'ਚ ਜ਼ਬਤ ਕੀਤਾ 54 ਕਰੋੜ ਰੁਪਏ ਦਾ ਘਰ
NEXT STORY