ਜੰਮੂ/ਨਵੀਂ ਦਿੱਲੀ (ਭਾਸ਼ਾ): ਜੰਮੂ-ਕਸ਼ਮੀਰ ਦੇ ਪੁੰਛ ਵਿਚ ਵੀਰਵਾਰ ਨੂੰ ਇਕ ਅੱਤਵਾਦੀ ਹਮਲੇ ਤੋਂ ਬਾਅਦ ਫ਼ੌਜ ਦੇ ਵਾਹਨ ਵਿਚ ਅੱਗ ਲੱਗਣ ਨਾਲ 5 ਜਵਾਨ ਸ਼ਹੀਦ ਹੋ ਗਏ ਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਰਾਜਨਾਥ ਸਿੰਘ ਨੇ ਕੈਨੇਡਾ ਦੀ ਰੱਖਿਆ ਮੰਤਰੀ ਨਾਲ ਕੀਤੀ ਗੱਲਬਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਫ਼ੌਜ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਰੇ 5 ਜਵਾਨ ਰਾਸ਼ਟਰੀ ਰਾਈਫਲਸ ਯੂਨਿਟ ਦੇ ਸਨ ਤੇ ਇਲਾਕੇ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਕੀਤੇ ਗਏ ਸਨ। ਫ਼ੌਜ ਦੇ ਮੁੱਖ ਜਨਰਲ ਮਨੋਜ ਪਾਂਡੇ ਨੇ ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜਾਣਕਾਰੀ ਦਿੱਤੀ ਹੈ। ਫ਼ੌਜ ਨੇ ਕਿਹਾ ਕਿ ਜਿਸ ਵਾਹਨ ਵਿਚ ਜਵਾਨ ਯਾਤਰਾ ਕਰ ਰਹੇ ਸਨ, ਉਹ ਅਣਪਛਾਤੇ ਅੱਤਵਾਦੀਆਂ ਦੇ ਹਮਲੇ ਦੀ ਲਪੇਟ ਵਿਚ ਆ ਗਿਆ ਤੇ ਗ੍ਰੇਨੇਡ ਦੀ ਸੰਭਾਵਿਤ ਵਰਤੋਂ ਕਾਰਨ ਉਸ ਵਿਚ ਅੱਗ ਲੱਗ ਗਈ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਹੁਣ ਪੜ੍ਹਾਈ ਦੇ ਨਾਲ-ਨਾਲ ਕਰ ਸਕਣਗੇ ਕਮਾਈ
ਫ਼ੌਜ ਨੇ ਬਿਆਨ ਵਿਚ ਕਿਹਾ, "ਦੁਪਹਿਰ 3 ਵਜੇ ਦੇ ਕਰੀਬ ਰਾਜੌਰੀ ਸੈਕਟਰ ਵਿਚ ਭੀਂਬਰ ਗਲੀ ਤੇ ਪੁੰਛ ਵਿਚਾਲੇ ਫ਼ੌਜ ਦੇ ਇਕ ਵਾਹਨ ਵਿਚ ਭਾਰੀ ਬਾਰਿਸ਼ ਤੇ ਘੱਟ ਵਿਜ਼ਿਬਿਲਟੀ ਦਾ ਫ਼ਾਇਦਾ ਚੁੱਕਦਿਆਂ ਅੱਤਵਾਦੀਆਂ ਨੇ ਗੋਲ਼ੀਬਾਰੀ ਕੀਤੀ। ਅੱਤਵਾਦੀਆਂ ਵੱਲੋਂ ਸੰਭਾਵਤ ਤੌਰ 'ਤੇ ਗ੍ਰੈਨੇਡ ਸੁੱਟੇ ਜਾਣ ਕਾਰਨ ਵਾਹਨ ਵਿਚ ਅੱਗ ਲੱਗ ਗਈ।" ਬਿਆਨ ਵਿਚ ਕਿਹਾ ਗਿਆ ਕਿ ਇਸ ਖੇਤਰ ਵਿਚ ਅੱਤਵਾਦ ਰੋਕੂ ਮੁਹਿੰਮਾਂ ਲਈ ਤਾਇਨਾਤ ਰਾਸ਼ਟਰੀ ਰਾਈਫਲਸ ਯੂਨਿਟ ਦੇ 5 ਮੁਲਾਜ਼ਮਾਂ ਦੀ ਇਸ ਘਟਨਾ ਵਿਚ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਨੇ ਜਲੰਧਰ ਜ਼ਿਮਨੀ ਚੋਣ ਲਈ ਐਲਾਨੇ ਸਟਾਰ ਪ੍ਰਚਾਰਕ; ਸੁੱਖੂ, ਸਿੱਧੂ, ਚੰਨੀ ਸਣੇ 40 ਆਗੂ ਕਰਨਗੇ ਪ੍ਰਚਾਰ
ਫ਼ੌਜ ਮੁਤਾਬਕ ਇਕ ਹੌਰ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਤੁਰੰਤ ਰਾਜੌਰੀ ਦੇ ਮਿਲਿਟਰੀ ਹਸਪਤਾਲ ਲਿਜਾਇਆ ਗਿਆ। ਫ਼ੌਜ ਨੇ ਕਿਹਾ ਕਿ ਅੱਤਵਾਦੀਆਂ ਨੂੰ ਫੜਣ ਲਈ ਮੁਹਿੰਮ ਜਾਰੀ ਹੈ। ਪਹਿਲੇ ਦੇ ਬਿਆਨ ਵਿਚ ਫ਼ੌਜ ਨੇ ਕਿਹਾ ਸੀ ਕਿ ਫ਼ੌਜ ਦੇ ਇਕ ਵਾਹਨ ਵਿਚ ਅੱਗ ਲੱਗਣ ਨਾਲ ਜਵਾਨਾਂ ਦੀ ਮੌਤ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
...ਤਾਂ 30 ਦਿਨਾਂ ਦੇ ਅੰਦਰ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰੇਗਾ ਅਮਰੀਕਾ? ਮੁੰਬਈ ਹਮਲੇ 'ਚ ਸੀ ਅਹਿਮ ਭੂਮਿਕਾ
NEXT STORY