ਮੁੰਬਈ - ਇਥੋਂ ਦੇ ਉਲਹਾਸਨਗਰ ਇਲਾਕੇ 'ਚ 54 ਸਾਲ ਦੇ ਇਕ ਸਕੂਲੀ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਸਕੂਲ ਦੇ ਘੱਟੋ-ਘੱਟ 5 ਬੱਚਿਆਂ ਦਾ ਸੈਕਸ ਸ਼ੋਸ਼ਣ ਕੀਤਾ। ਇਨ੍ਹਾਂ 'ਚੋਂ ਤਿੰਨ ਮੁੰਡੇ ਤੇ ਦੋ ਕੁੜੀਆਂ ਹਨ। ਪੁਲਸ ਨੇ ਅਧਿਆਪਕ ਵਿਰੁੱਧ ਧਾਰਾ 376 ਅਤੇ 377 ਅਧੀਨ ਮਾਮਲਾ ਦਰਜ ਕੀਤਾ ਹੈ।
ਪੁਲਸ ਸੂਤਰਾਂ ਮੁਤਾਬਕ ਭਾਲਚੰਦਰ ਨਾਮੀ ਉਕਤ ਅਧਿਆਪਕ ਬੀਤੇ 27 ਸਾਲ ਤੋਂ ਖੇਤਰ ਦੇ ਇਕ ਸਕੂਲ 'ਚ ਪੜ੍ਹਾ ਰਿਹਾ ਹੈ। ਇਸ ਸਾਲ 13 ਜੂਨ ਨੂੰ ਜਦੋਂ ਛੁੱਟੀਆਂ ਪਿੱਛੋਂ ਸਕੂਲ ਮੁੜ ਖੁੱਲ੍ਹਿਆ ਤਾਂ ਉਸ ਨੇ ਘੱਟੋ-ਘੱਟ 5 ਵਿਦਿਆਰਥੀਆਂ ਦਾ ਸੈਕਸ ਸ਼ੋਸ਼ਣ ਕੀਤਾ। ਇਸ ਸੰਬੰਧੀ ਪਤਾ ਉਦੋਂ ਲੱਗਾ ਜਦੋਂ ਇਕ ਵਿਦਿਆਰਥੀ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਅੱਜ ਤੋਂ ਬਾਅਦ ਸਕੂਲ 'ਚ ਪੜ੍ਹਨ ਲਈ ਨਹੀਂ ਜਾਵੇਗਾ। ਮਾਂ ਵਲੋਂ ਵਾਰ-ਵਾਰ ਪੁੱਛਣ 'ਤੇ ਕਿ ਇਸ ਦਾ ਕੀ ਕਾਰਨ ਹੈ, ਬੱਚੇ ਨੇ ਜਵਾਬ ਗੋਲਮੋਲ ਦਿੱਤਾ ਪਰ ਜ਼ੋਰ ਪਾਉਣ 'ਤੇ ਸਾਰੀ ਗੱਲ ਦੱਸ ਦਿੱਤੀ। ਇਸ 'ਤੇ ਜਦੋਂ ਸਕੂਲ ਦੇ ਪ੍ਰਬੰਧਕਾਂ ਤਕ ਮਾਮਲਾ ਪੁੱਜਾ ਤਾਂ ਚਾਰ ਹੋਰ ਬੱਚਿਆਂ ਨੇ ਵੀ ਸਾਹਮਣੇ ਆ ਕੇ ਦੱਸਿਆ ਕਿ ਉਨ੍ਹਾਂ ਦਾ ਵੀ ਉਕਤ ਅਧਿਆਪਕ ਨੇ ਸੈਕਸ ਸ਼ੋਸ਼ਣ ਕੀਤਾ ਹੈ। ਇਸ ਘਟਨਾ ਪਿਛੋਂ ਉਕਤ ਵਿਦਿਆਰਥੀਆਂ ਦੇ ਮਾਪਿਆਂ ਨੇ ਪੁਲਸ ਸਟੇਸ਼ਨ ਅਤੇ ਸਕੂਲ ਦੇ ਬਾਹਰ ਦਿਖਾਵੇ ਕੀਤੇ ਅਤੇ ਅਧਿਆਪਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪੁਲਸ ਨੇ ਅਧਿਆਪਕ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ।
ਕੁੱਤੇ ਦੇ ਵੱਢਣ ਤੋਂ 11 ਸਾਲ ਬਾਅਦ ਹੋਈ ਮੌਤ
NEXT STORY