ਸ਼੍ਰੀਨਗਰ (ਉਦੈ)- ਵਿਸ਼ੇਸ਼ ਅਦਾਲਤ ਕੁਲਗਾਮ (ਐੱਨ.ਆਈ.ਏ. ਐਕਟ ਦੇ ਤਹਿਤ ਮਨੋਨੀਤ) ਨੇ ਧਾਰਾ 82 ਸੀ.ਆਰ.ਪੀ.ਸੀ ਦੇ ਤਹਿਤ ਇਕ ਅਹਿਮ ਹੁਕਮ ਦਿੰਦਿਆਂ 5 ਸਰਗਰਮ ਅੱਤਵਾਦੀਆਂ ਨੂੰ ਭਗੌੜਾ ਐਲਾਨਿਆ ਹੈ। ਇਹ ਅੱਤਵਾਦੀ ਪਿਛਲੇ ਸਾਲ ਕੁਲਗਾਮ ਜ਼ਿਲ੍ਹੇ ’ਚ ਅਧਿਆਪਕਾ ਰਜਨੀ ਬਾਲਾ ਅਤੇ ਬੈਂਕ ਮੈਨੇਜਰ ਵਿਜੇ ਕੁਮਾਰ ਦੇ ਕਤਲ ’ਚ ਸ਼ਾਮਲ ਸਨ।
ਐੱਸ.ਆਈ.ਯੂ. ਕਸ਼ਮੀਰ ਦੀ ਬੇਨਤੀ ’ਤੇ ਅਰਜੁਮੰਦ ਗੁਲਜ਼ਾਰ ਉਰਫ਼ ਹਮਜ਼ਾ ਬੁਹਰਾਨ ਪੁੱਤਰ ਗੁਲਾਮ ਅਹਿਮਦ ਡਾਰ ਵਾਸੀ ਖਾਾਰਬਾਟਪੋਰਾ ਰਤਨੀਪੋਰਾ ਪੁਲਵਾਮਾ, ਬਿਲਾਲ ਅਹਿਮਦ ਭੱਟ ਪੁੱਤਰ ਫਾਰੂਕ ਗੁਲਾਮ ਰਸੂਲ ਭੱਟ ਵਾਸੀ ਚੱਕੀ ਚੋਲੰਦ ਸ਼ੋਪੀਆਂ, ਸਮੀਰ ਅਹਿਮਦ ਸ਼ੇਖ ਉਰਫ਼ ਕਾਮਰਾਨ ਭਾਈ ਵਾਸੀ ਫਾਰੂਕ ਦੀ ਬੇਨਤੀ 'ਤੇ ਅਹਿਮਦ ਸ਼ੇਖ ਵਾਸੀ ਚੱਕੀ ਚੋਲੰਦ ਸ਼ੋਪੀਆਂ, ਆਬਿਦ ਰਮਜ਼ਾਨ ਸ਼ੇਖ ਪੁੱਤਰ ਮੁਹੰਮਦ ਰਮਜ਼ਾਨ ਸ਼ੇਖ ਵਾਸੀ ਚੋਟੀਪੋਰਾ ਸ਼ੋਪੀਆਂ ਅਤੇ ਬਾਸਿਤ ਅਮੀ ਭੱਟ ਪੁੱਤਰ ਮੁਹੰਮਦ ਅਮੀਨ ਭੱਟ ਵਾਸੀ ਫਰਿਸਲ ਕੁਲਗਾਮ ਨੂੰ ਭਗੌੜਾ ਐਲਾਨਿਆ ਗਿਆ ਹੈ। ਐਸ.ਆਈ.ਯੂ. ਟੀਮ ਵਲੋਂ ਸਥਾਨਕ ਪੁਲਸ ਅਤੇ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਅੱਤਵਾਦੀਆਂ ਦੇ ਘਰਾਂ ’ਤੇ ਹੁਕਮ ਦੀ ਕਾਪੀ ਚਿਪਕਾਈ ਗਈ।
ਅਦਾਲਤ 'ਚ ਸਿਸੋਦੀਆ ਨਾਲ ਬਦਸਲੂਕੀ, ਕੇਜਰੀਵਾਲ ਨੇ ਕਿਹਾ- ਇਹ ਸਭ ਉਪਰੋਂ ਇਸ਼ਾਰੇ 'ਤੇ ਹੋ ਰਿਹੈ
NEXT STORY