ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਕੁਪਵਾੜਾ ਤੋਂ ਅੱਤਵਾਦ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਸ਼ਮੀਰ ਪੁਲਸ ਨੇ ਕੁਪਵਾੜਾ ਵਿੱਚ ਇੱਕ ਵੱਡੀ ਕਾਰਵਾਈ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਕੁਪਵਾੜਾ ਪੁਲਸ ਨੇ ਹਿਜ਼ਬੁਲ ਮੁਜਾਹਿਦੀਨ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਵਿਰੋਧੀ ਨੇਤਾਵਾਂ ਨੂੰ ਲਿਖਿਆ ਪੱਤਰ, ਕੀਤੀ ਇਹ ਅਪੀਲ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕੁਪਵਾੜਾ ਪੁਲਸ ਦੇ ਐੱਸ.ਐੱਸ.ਪੀ ਯੁਗਲ ਕੁਮਾਰ ਮਨਹਾਸ ਨੇ ਕਿਹਾ ਕਿ ਹਿਜ਼ਬੁਲ ਮੁਜਾਹਿਦੀਨ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਤਵਾਦੀਆਂ ਕੋਲੋਂ ਇਕ ਏ.ਕੇ.-47, 2 ਮੈਗਜ਼ੀਨ ਅਤੇ 119 ਰੌਂਦ, ਇਸ ਦੇ ਮੈਗਜ਼ੀਨ ਸਮੇਤ ਇਕ ਪਿਸਤੌਲ ਅਤੇ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। 4 ਰੌਂਦ, ਇਕ ਆਈ.ਡੀ., 64,000 ਰੁਪਏ ਅਤੇ 2 ਡੈਟੋਨੇਟਰ ਬਰਾਮਦ ਕੀਤੇ ਗਏ ਹਨ। ਉਸ ਨੇ ਦੱਸਿਆ ਇਸ ਗਰੁੱਪ ਨਾਲ ਜੁੜੇ ਦੋ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਜੂਨ ਵਿੱਚ ਪਾਕਿਸਤਾਨ ਦੇ ਹੈਂਡਲਰ ਦੁਆਰਾ ਉਨ੍ਹਾਂ ਨੂੰ 6 ਲੱਖ ਰੁਪਏ ਭੇਜੇ ਗਏ ਸਨ।
ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਤਾਂ ਉਥੇ 'ਆਪ' ਸਰਕਾਰ ਹੁਣ ਪ੍ਰਿੰਸੀਪਲਾਂ ਨੂੰ ਭੇਜੇਗੀ ਸਿੰਗਾਪੁਰ, ਪੜ੍ਹੋ Top 10
NEXT STORY