ਜੰਮੂ (ਸਤੀਸ਼) : ਜੰਮੂ-ਕਸ਼ਮੀਰ 'ਚ ਧਾਰਮਿਕ ਸਥਾਨਾਂ ਨੂੰ 16 ਅਗਸਤ ਨੂੰ ਖੋਲ੍ਹਣ ਦੀ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਸਬੰਧ ਵਿਚ ਅੱਜ ਐੱਸ. ਓ. ਪੀ. ਜਾਰੀ ਕੀਤਾ।
ਚਰਾਰੇ ਸ਼ਰੀਫ, ਹਜਰਤਬਲ, ਵੈਸ਼ਨੋ ਦੇਵੀ ਜੀ, ਨੰਗਾਲੀ ਸਾਹਿਬ, ਸ਼ਾਹਦਰਾ ਸ਼ਰੀਫ, ਸ਼ਿਵ ਖੋੜੀ ਆਦਿ 'ਚ ਜੰਮੂ-ਕਸ਼ਮੀਰ ਤੇ ਦੇਸ਼ ਭਰ ਤੋਂ ਸ਼ਰਧਾਲੂ ਆਉਣਗੇ, ਅਜਿਹੇ 'ਚ ਵਿਸ਼ੇਸ਼ ਪ੍ਰਬੰਧ ਕਰਨੇ ਹੋਣਗੇ। ਮਾਂ ਵੈਸ਼ਨੋ ਦੇਵੀ 'ਚ 30 ਸਤੰਬਰ ਤਕ 5 ਹਜ਼ਾਰ ਸ਼ਰਧਾਲੂ ਹਰ ਦਿਨ ਮਾਂ ਦੇ ਦਰਸ਼ਨ ਕਰ ਸਕਣਗੇ। ਰਜਿਸਟ੍ਰੇਸ਼ਨ ਕੇਵਲ ਆਨਲਾਈਨ ਹੋਵੇਗੀ। ਬਾਹਰੀ ਸ਼ਰਧਾਲੂਆਂ ਦਾ ਕੋਵਿਡ-19 ਟੈਸਟ ਜ਼ਰੂਰੀ ਹੈ। ਭਵਨ 'ਚ 600 ਤੋਂ ਜ਼ਿਆਦਾ ਵਿਅਕਤੀ ਇਕੱਠੇ ਨਹੀਂ ਹੋਣਗੇ। ਭਵਨ 'ਚ ਰਾਤ ਨੂੰ ਠਹਿਰਨਾ ਮਨ੍ਹਾ ਹੋਵੇਗਾ ਤੇ ਨਾ ਹੀ ਕੰਬਲ ਵਗੈਰਾ ਭਵਨ 'ਚ ਮਿਲਣਗੇ।
ਇਸ ਸਾਲ ਨਹੀਂ ਹੋਵੇਗਾ 'ਦਗੜੂਸ਼ੇਠ ਗਣਪਤੀ' ਵਿਸਰਜਨ, ਟੁੱਟੇਗੀ 127 ਸਾਲ ਪੁਰਾਣੀ ਪਰੰਪਰਾ
NEXT STORY