ਕੋਟਾ— ਰਾਜਸਥਾਨ ਦੇ ਕੋਟਾ ਜ਼ਿਲ੍ਹੇ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 5 ਸਾਲ ਦੇ ਬੱਚੇ ਨੂੰ ਇਕ ਸਾਲ ਤੋਂ ਢਿੱਡ ਦਰਦ ਦੀ ਸ਼ਿਕਾਇਤ ਸੀ। ਡਾਕਟਰਾਂ ਕੋਲ ਇਲਾਜ ਲਈ ਜਾਂਦਾ ਸੀ ਤਾਂ ਠੀਕ ਹੋ ਜਾਂਦਾ ਸੀ ਪਰ ਉਸ ਦਾ ਸਰੀਰ ਦਿਨੋਂ-ਦਿਨ ਕਮਜ਼ੋਰ ਹੋਣ ਲੱਗ ਪਿਆ। ਬੱਚੇ ਨੇ ਖਾਣਾ-ਪੀਣਾ ਬਹੁਤ ਘੱਟ ਕਰ ਦਿੱਤਾ ਸੀ। ਜਦੋਂ ਢਿੱਡ 'ਚ ਦਰਦ ਹੁੰਦਾ ਤਾਂ ਪਰਿਵਾਰ ਵਾਲੇ ਡਾਕਟਰਾਂ ਨੂੰ ਵਿਖਾਉਂਦੇ ਅਤੇ ਇਲਾਜ ਮਗਰੋਂ ਉਹ ਠੀਕ ਹੋ ਜਾਂਦਾ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ
ਪਰੇਸ਼ਾਨੀ ਜ਼ਿਆਦਾ ਹੋਣ ਕਾਰਨ ਡਾਕਟਰਾਂ ਨੇ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ। ਜਦੋਂ ਇਸ ਬੱਚੇ ਦਾ ਆਪਰੇਸ਼ਨ ਹੋਇਆ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਉਸ ਦੇ ਢਿੱਡ 'ਚੋਂ ਸੱਪ ਦੇ ਆਕਾਰ ਦਾ ਧਾਗੇ ਨਾਲ ਬਣਿਆ 3 ਫੁੱਟ ਲੰਬਾ ਗੁੱਛਾ ਨਿਕਲਿਆ। ਬੱਚੇ ਦੇ ਮਾਪਿਆਂ ਮੁਤਾਬਕ ਉਨ੍ਹਾਂ ਦੇ ਪੁੱਤਰ ਨੂੰ ਪਿਛਲੇ ਇਕ ਸਾਲ ਤੋਂ ਢਿੱਡ ਦਰਦ ਅਤੇ ਡਕਾਰ ਆਉਣ ਦੀ ਪਰੇਸ਼ਾਨੀ ਸੀ। ਉਸ ਨੂੰ ਕਈ ਵਾਰ ਡਾਕਟਰਾਂ ਨੂੰ ਵਿਖਾਇਆ ਗਿਆ। ਉਹ ਇਲਾਜ ਮਗਰੋਂ ਠੀਕ ਹੋ ਜਾਂਦਾ ਪਰ ਉਹ ਕਮਜ਼ੋਰ ਹੁੰਦਾ ਗਿਆ ਅਤੇ ਖਾਣਾ-ਪੀਣਾ ਘੱਟ ਹੋ ਗਿਆ। ਬੱਚੇ ਦੇ ਪਿਤਾ ਨੇ ਬੂੰਦੀ 'ਚ ਡਾਕਟਰ ਵੀ. ਐੱਨ. ਮਾਹੇਸ਼ਵਰੀ ਨੂੰ ਵਿਖਾਇਆ। ਉਨ੍ਹਾਂ ਨੇ ਜਾਂਚ ਵਿਚ ਵੇਖਿਆ ਕਿ ਢਿੱਡ 'ਚ ਗੰਢ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਬੱਚੇ ਨੂੰ ਕੋਟਾ ਦੇ ਸੀਨੀਅਰ ਬੱਚਿਆਂ ਦੇ ਡਾਕਟਰ ਸਮੀਰ ਕੋਲ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)
ਡਾਕਟਰ ਸਮੀਰ ਨੇ ਬੱਚੇ ਦਾ ਆਪਰੇਸ਼ਨ ਨਰਸਿੰਗ ਹੋਮ ਵਿਚ ਕੀਤਾ ਤਾਂ ਉਹ ਹੈਰਾਨ ਰਹਿ ਗਏ। ਬੱਚੇ ਭੋਜਨ ਦੀ ਥੈਲੀ 'ਚੋਂ ਸੱਪ ਦੇ ਆਕਾਰ ਦਾ ਧਾਗੇ ਨਾਲ ਬਣਿਆ ਕਰੀਬ 3 ਫੁੱਟ ਲੰਬਾ ਗੁੱਛਾ ਨਿਕਲਿਆ। ਡਾਕਟਰ ਸਮੀਰ ਮੁਤਾਬਕ ਇਹ ਇਕ ਅਜੀਬੋ-ਗਰੀਬ ਬੀਮਾਰੀ ਹੁੰਦੀ ਹੈ ਅਤੇ ਮੈਡੀਕਲ ਭਾਸ਼ਾ 'ਚ 'ਰੈਪੈਂਜਲ ਸਿੰਡਰੋਮ' ਕਹਿੰਦੇ ਹਨ। ਜ਼ਿਆਦਾਤਕ ਕੇਸਾਂ ਵਿਚ ਮਰੀਜ਼ ਖ਼ੁਦ ਦੇ ਵਾਲ ਤੋੜ ਕੇ ਖਾਂਦੇ ਹਨ ਪਰ ਇਹ ਬੱਚਾ ਕੱਪੜੇ ਦੇ ਧਾਗੇ ਖਾਂਦਾ ਸੀ ਜੋ ਕਿ ਬਹੁਤ ਗੰਭੀਰ ਗੱਲ ਸੀ। ਡਾਕਟਰ ਸਮੀਰ ਨੇ ਕਿਹਾ ਕਿ ਅਜਿਹਾ ਕੇਸ 20 ਸਾਲਾਂ 'ਚ ਪਹਿਲੀ ਵਾਰ ਵੇਖਿਆ ਹੈ। ਬੱਚੇ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਉਹ 3-4 ਦਿਨਾਂ ਬਾਅਦ ਖਾਣਾ-ਪੀਣਾ ਸ਼ੁਰੂ ਕਰੇਗਾ।
ਇਹ ਵੀ ਪੜ੍ਹੋ: ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ 'ਕੋਰੋਨਾ', ਹੁਣ ਹੋਇਆ ਫਾਇਦਾ (ਤਸਵੀਰਾਂ)
ਭਾਰਤੀ ਜਵਾਨਾਂ ਨੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਕੀਤਾ ਨਾਕਾਮ : ਵੀਕੇ ਸਿੰਘ
NEXT STORY