ਨੈਸ਼ਨਲ ਡੈਸਕ- ਜੇਕਰ ਤੁਸੀਂ ਸਰਕਾਰ ਨੌਕਰੀ ਲਈ ਅਪਲਾਈ ਕਰਦੇ ਹੋਏ, ਮੈਰਿਟ ਲਿਸਟ 'ਚ ਆਉਂਦੇ ਹੋ ਤਾਂ ਤੁਹਾਨੂੰ ਕਿੰਨੇ ਦਿਨਾਂ ਦੇ ਅੰਦਰ ਨਿਯੁਕਤੀ ਮਿਲ ਸਕਦੀ ਹੈ? 6 ਮਹੀਨੇ, ਸਾਲ ਜਾਂ ਫਿਰ 2 ਸਾਲਾਂ ਬਾਅਦ ਪਰ ਇਕ ਸ਼ਖਸ ਨੂੰ ਅਪਲਾਈ ਕਰਨ ਦੇ 28 ਸਾਲਾਂ ਬਾਅਦ ਨੌਕਰੀ ਮਿਲਣ ਵਾਲੀ ਹੈ। 22 ਸਾਲਾਂ ਦੀ ਉਮਰ 'ਚ ਅਪਲਾਈ ਕਰਨ ਵਾਲਾ ਨੌਜਵਾਨ ਹੁਣ 50 ਸਾਲਾਂ ਦਾ ਹੋ ਚੁੱਕਾ ਹੈ। ਦਰਅਸਲ ਅੰਕੁਰ ਗੁਪਤਾ ਨੂੰ ਇਹ ਨੌਕਰੀ ਮਿਲ ਰਹੀ ਹੈ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ।
ਅੰਕੁਰ ਨੇ ਸਾਲ 1995 'ਚ ਪੋਸਟਲ ਅਸਿਸਟੈਂਟ ਅਹੁਦੇ ਲਈ ਅਪਲਾਈ ਕੀਤਾ ਸੀ। ਉਨ੍ਹਾਂ ਦਾ ਨਾਂ ਮੈਰਿਟ ਲਿਸਟ 'ਚ ਵੀ ਆ ਗਿਆ ਅਤੇ ਉਹ ਪ੍ਰੀ ਇੰਡਕਸ਼ਨ ਟ੍ਰੇਨਿੰਗ 'ਚ ਸਿਲੈਕਟ ਕਰ ਲਏ ਗਏ ਪਰ ਬਾਅਦ 'ਚ ਉਨ੍ਹਾਂ ਦਾ ਨਾਂ ਹਟਾ ਦਿੱਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੇ 12ਵੀਂ ਵੋਕੇਸ਼ਨਲ ਸਟ੍ਰੀਮ ਤੋਂ ਕੀਤੀ ਹੈ ਅਤੇ ਵੋਕੇਸ਼ਨਲ ਸਟ੍ਰੀਮ ਵਾਲਿਆਂ ਨੂੰ ਇਹ ਨੌਕਰੀ ਨਹੀਂ ਮਿਲ ਸਕਦੀ।
ਇਹ ਵੀ ਪੜ੍ਹੋ- 89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਦੱਸੀ ਇਹ ਵਜ੍ਹਾ
ਅੰਕੁਰ ਗੁਪਤਾ ਨੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ 'ਚ ਪਟੀਸ਼ਨ ਦਾਇਰ ਕੀਤੀ। ਫੈਸਲਾ ਉਸ ਦੇ ਹੱਕ ਵਿਚ ਹੋਇਆ ਪਰ ਉਨ੍ਹਾਂ ਨੂੰ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ। ਸਰਕਾਰ ਅੜੀ ਰਹੀ। ਇਕ ਤੋਂ ਬਾਅਦ ਦਸੂਰੀ ਅਦਾਲਤ ਵਿਚ ਅਪੀਲਾਂ ਕਰਦੇ ਰਹੇ। ਆਖਰ ਮਾਮਲਾ ਸੁਪਰੀਮ ਕੋਰਟ ਤਕ ਪਹੁੰਚ ਗਿਆ ਅਤੇ ਹੁਣ ਉਥੋਂ ਵੀ ਕੇਂਦਰ ਸਰਕਾਰ ਨੂੰ ਨਿਰਾਸ਼ਾ ਹੱਥ ਲੱਗੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਅੰਕੁਰ ਗੁਪਤਾ ਨੂੰ ਨੌਕਰੀ ਦੇਣ ਦਾ ਹੁਕਮ ਦਿੱਤਾ ਹੈ। ਇਸ ਦੌਰਾਨ 28 ਸਾਲ ਬੀਤ ਚੁੱਕੇ ਹਨ ਅਤੇ ਅੰਕੁਰ ਗੁਪਤਾ ਹੁਣ 50 ਸਾਲ ਦੇ ਹੋ ਚੁੱਕੇ ਹਨ।
ਕੋਰਟ ਦੇ ਆਦੇਸ਼ ਨਾਲ ਨਾ ਸਿਰਫ ਉਨ੍ਹਾਂ ਨੂੰ ਨੌਕਰੀ ਮਿਲੇਗੀ ਸਗੋਂ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਉਨ੍ਹਾਂ ਦੀ ਪੈਨਸ਼ਨ ਅਤੇ ਰਿਟਾਇਰਮੈਂਟ ਦੇ ਲਾਭ ਨੂੰ ਵੀ ਕਨਫਰਮ ਕਰਨ ਦਾ ਖਿਆਲ ਰੱਖਿਆ ਹੈ। 11 ਅਕਤੂਬਰ ਨੂੰ ਜਸਟਿਸ ਬੇਲਾ ਐੱਮ. ਤ੍ਰਿਵੇਦੀ ਅਤੇ ਦਿਪਾਂਕਰ ਦੱਤਾ ਦੀ ਬੈਂਚ ਨੇ ਅੰਕੁਰ ਨੂੰ ਨੌਕਰੀ 'ਤੇ ਰੱਖਣ ਦਾ ਇਹ ਫੈਸਲਾ ਸੰਵਿਧਾਨ ਦੇ ਆਰਟਿਕਲ 142 ਤਹਿਤ ਮਿਲੀਆਂ ਵਿਸ਼ੇਸ਼ ਸ਼ਕਤੀਆਂ ਦਾ ਇਸਤੇਮਾਲ ਕਦੇ ਹੋਏ ਸੁਣਾਇਆ ਹੈ।
ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ
ਨਰਾਤਿਆਂ ਦੇ ਪਹਿਲੇ ਦਿਨ ਮਾਤਾ ਨੈਣਾ ਦੇਵੀ ਮੰਦਰ 'ਚ ਉਮੜਿਆ ਆਸਥਾ ਦਾ ਸੈਲਾਬ
NEXT STORY