ਨਵੀਂ ਦਿੱਲੀ— ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 1.25 ਲੱਖ ਦੇ ਪਾਰ ਪਹੁੰਚ ਗਏ ਹਨ। ਦਿੱਲੀ 'ਚ ਵੀ ਕੋਰੋਨਾ ਨੂੰ ਲੈ ਕੇ ਹਾਲਾਤ ਚਿੰਤਾਜਨਕ ਹੁੰਦੇ ਜਾ ਰਹੇ ਹਨ। ਦਿੱਲੀ ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ 'ਚ ਦਿੱਲੀ 'ਚ 591 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਸ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ ਹੈ।
591 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ 'ਚ ਪੀੜਤ ਮਰੀਜ਼ਾਂ ਦੀ ਗਿਣਤੀ 12,910 ਤੱਕ ਪਹੁੰਚ ਗਈ ਹੈ। ਯਾਨੀ ਕਿ ਕੋਰੋਨਾ ਮਰੀਜ਼ਾਂ ਦਾ ਅੰਕੜਾ 13 ਹਜ਼ਾਰ ਦੇ ਨੇੜੇ ਪੁੱਜਣ ਵਾਲਾ ਹੈ। ਉੱਥੇ ਹੀ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 231 ਹੋ ਗਈ ਹੈ। 6267 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ, ਜਦਕਿ 6412 ਸਰਗਰਮ ਕੇਸ ਹਨ। ਦੱਸ ਦੇਈਏ ਕਿ ਦਿੱਲੀ 'ਚ ਕੋਰੋਨਾ ਇਸ ਕਦਰ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਲਗਾਤਾਰ 4 ਦਿਨਾਂ ਤੋਂ 500 ਤੋਂ ਵਧੇਰੇ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਜਾਣੋ SBI ਦੇ ਕਿੰਨੇ ਗਾਹਕਾਂ ਨੇ ਕਰਜ਼ ਭੁਗਤਾਨ ਤੋਂ ਰਾਹਤ ਦੇ ਵਿਕਲਪ ਦੀ ਕੀਤੀ ਚੋਣ
NEXT STORY