Fact Check By PTI News
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਕਈ ਲਾੜੇ ਅਤੇ ਦੁਲਹਨ ਦਿਖਾਈ ਦੇ ਰਹੇ ਹਨ। ਇੰਟਰਨੈੱਟ ਯੂਜ਼ਰ ਇਸ ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 6 ਮੁਸਲਮਾਨ ਭਰਾਵਾਂ ਨੇ ਆਪਣੀਆਂ ਹੀ ਭੈਣਾਂ ਨਾਲ ਵਿਆਹ ਕਰਵਾ ਲਿਆ ਹੈ। ਪੀਟੀਆਈ ਫੈਕਟ ਚੈੱਕ ਡੈਸਕ ਦੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ ਹੈ। ਜਾਂਚ ਤੋਂ ਪਤਾ ਲੱਗਾ ਕਿ 6 ਮੁਸਲਿਮ ਭਰਾਵਾਂ ਨੇ ਆਪਣੇ ਹੀ ਪਰਿਵਾਰ ਦੀਆਂ 6 ਕੁੜੀਆਂ ਨਾਲ ਵਿਆਹ ਕੀਤਾ ਹੈ, ਨਾ ਕਿ ਅਸਲੀ ਭੈਣਾਂ ਨਾਲ। ਇਹਨਾਂ ਵਿਚੋਂ ਕੋਈ ਵੀ ਲਾੜਾ ਜਾਂ ਲਾੜੀ ਆਪਸ ਵਿਚ ਅਸਲੀ ਭੈਣ-ਭਰਾ ਨਹੀਂ ਹਨ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਦਾਅਵਾ
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਇੱਕ ਯੂਜ਼ਰ ਨੇ 6 ਜਨਵਰੀ, 2025 ਨੂੰ ਵਾਇਰਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "6 ਮੁਸਲਿਮ ਭਰਾਵਾਂ ਨੇ ਆਪਣੀਆਂ 6 ਮੁਸਲਿਮ ਭੈਣਾਂ ਨਾਲ ਵਿਆਹ ਕਰਵਾ ਲਿਆ ਹੈ। ਕੀ ਇਹ ਇਸਲਾਮ ਦੀ ਖ਼ੂਬਸੂਰਤੀ ਹੈ? ਦੁਨੀਆ ਵਿੱਚ ਅਜਿਹਾ ਕੋਈ ਧਰਮ ਜਾਂ ਸੰਪਰਦਾ ਨਹੀਂ ਹੋਵੇਗਾ, ਜੋ ਆਪਣੀਆਂ ਹੀ ਭੈਣਾਂ ਨਾਲ ਵਿਆਹ ਕਰਦੇ ਹਨ, ਉਹ ਵੀ 6 ਭਰਾ ਇਕੱਠੇ 6 ਭੈਣਾਂ ਨਾਲ, ਹੱਦ ਹੈ ਯਾਰ!" ਪੋਸਟ ਦਾ ਲਿੰਕ, ਆਰਕਾਈਵ ਲਿੰਕ ਅਤੇ ਸਕ੍ਰੀਨਸ਼ਾਟ ਇੱਥੇ ਦੇਖੋ।

ਇਸ ਦੌਰਾਨ X 'ਤੇ ਇੱਕ ਹੋਰ ਯੂਜ਼ਰ ਨੇ 8 ਜਨਵਰੀ ਨੂੰ ਇਸੇ ਦਾਅਵੇ ਨਾਲ ਇਹੀ ਪੋਸਟ ਮੁੜ ਪੋਸਟ ਕੀਤੀ। ਪੋਸਟ ਦਾ ਲਿੰਕ, ਆਰਕਾਈਵ ਲਿੰਕ ਅਤੇ ਸਕ੍ਰੀਨਸ਼ਾਟ ਇੱਥੇ ਦੇਖੋ।
ਇਹ ਵੀ ਪੜ੍ਹੋ - ਜਦੋਂ ਟੱਲੀ ਹੋ ਪਹੁੰਚੀ ਪੂਰੀ ਬਰਾਤ, ਅੱਗੋਂ ਲਾੜੀ ਦੀ ਮਾਂ ਨੇ ਵੀ ਵਿਖਾ 'ਤੇ ਤਾਰੇ, ਦੇਖੋ ਵੀਡੀਓ

ਜਾਂਚ :
ਦਾਅਵੇ ਦੀ ਸੱਚਾਈ ਜਾਣਨ ਲਈ ਡੈਸਕ ਨੇ ਵਾਇਰਲ ਫੋਟੋ ਨੂੰ ਗੂਗਲ ਲੈਂਸ ਰਾਹੀਂ ਰਿਵਰਸ ਇਮੇਜ ਸਰਚ ਕੀਤੀ। ਜਿੱਥੇ ਸਾਨੂੰ ਪਾਕਿਸਤਾਨ ਦੀ ਵੈੱਬਸਾਈਟ GNHD 'ਤੇ 7 ਜਨਵਰੀ, 2025 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਵਿਚ ਵਾਇਰਲ ਫੋਟੋ ਦਾ ਵਿਜ਼ੂਅਲ ਮੌਜੂਦ ਸੀ। ਰਿਪੋਰਟ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਜਲਾਲਪੁਰ ਪੀਰੋਵਾਲਾ ਇਲਾਕੇ ਵਿੱਚ ਛੇ ਭਰਾਵਾਂ ਨੇ ਆਪਣੇ ਹੀ ਪਰਿਵਾਰ ਦੀਆਂ ਛੇ ਭੈਣਾਂ ਨਾਲ ਵਿਆਹ ਕਰਵਾਇਆ ਹੈ। ਇਨ੍ਹਾਂ ਲਾੜਿਆਂ ਵਿੱਚੋਂ ਨਿਗਰਾਨ ਅੱਬਾਸ ਅਤੇ ਕਾਮਰਾਨ ਅੱਬਾਸ ਨੇ ਦੱਸਿਆ, "ਅਸੀਂ ਲਾੜੀ ਦੇ ਪਰਿਵਾਰ 'ਤੇ ਬੋਝ ਨਾ ਪਾਉਣ ਲਈ ਦਾਜ ਦਾ ਪ੍ਰਬੰਧ ਖੁਦ ਕੀਤਾ ਹੈ। ਅਸੀਂ ਦਾਜ ਲੈਣ ਦੇ ਵਿਰੁੱਧ ਹਾਂ।" ਪੋਸਟ ਦਾ ਲਿੰਕ ਅਤੇ ਸਕ੍ਰੀਨਸ਼ਾਟ ਇੱਥੇ ਦੇਖੋ।

ਜਾਂਚ ਦੇ ਅਗਲੇ ਕ੍ਰਮ ਵਿੱਚ ਸਾਨੂੰ 'Aaj tv official' ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਵਾਇਰਲ ਫੋਟੋ ਦਾ ਵੀਡੀਓ ਇੱਥੇ ਮੌਜੂਦ ਸੀ। ਇਹ ਵੀਡੀਓ 7 ਜਨਵਰੀ, 2025 ਨੂੰ ਚੈਨਲ 'ਤੇ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ 46 ਸਕਿੰਟਾਂ ਵਿੱਚ ਇੱਕ ਲਾੜੇ ਨੇ ਦੱਸਿਆ ਕਿ ਅਸੀਂ ਆਪਣੀਆਂ ਚਚੇਰੀਆਂ ਭੈਣਾਂ ਨਾਲ ਵਿਆਹ ਕੀਤਾ ਹੈ। ਉਹਨਾਂ ਕਿਹਾ ਕਿ ਮੁਹੰਮਦ ਸਾਨੂੰ ਸਾਦਗੀ ਨਾਲ ਵਿਆਹ ਕਰਨ ਦਾ ਸੰਦੇਸ਼ ਦਿੰਦੇ ਹਨ ਅਤੇ ਅਸੀਂ ਮਹਿਮਾਨਾਂ ਤੋਂ ਰਵਾਇਤੀ "ਸਲਾਮੀ" (ਨਕਦੀ ਤੋਹਫ਼ੇ) ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਪੋਸਟ ਦਾ ਲਿੰਕ ਅਤੇ ਸਕ੍ਰੀਨਸ਼ਾਟ ਇੱਥੇ ਦੇਖੋ।

ਉਸੇ ਸਮੇਂ ਸਾਨੂੰ 'C41' ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇੱਥੇ ਵਾਇਰਲ ਫੋਟੋ ਦਾ ਵੀਡੀਓ ਵੀ ਮੌਜੂਦ ਸੀ। ਇਹ ਵੀਡੀਓ 4 ਜਨਵਰੀ, 2025 ਨੂੰ ਚੈਨਲ 'ਤੇ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ 3.21 'ਤੇ ਇੱਕ ਹੋਰ ਲਾੜੇ ਨੇ ਕਿਹਾ ਕਿ ਅਸੀਂ ਆਪਣੀਆਂ ਚਚੇਰਿਆਂ ਭੈਣਾਂ ਨਾਲ ਵਿਆਹ ਕੀਤਾ ਹੈ। ਹਾਲਾਂਕਿ, ਸਾਰੇ ਭਰਾਵਾਂ ਨੂੰ ਇਸ ਸਮੂਹਿਕ ਵਿਆਹ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ, ਕਿਉਂਕਿ ਸਭ ਤੋਂ ਛੋਟਾ ਭਰਾ ਨਾਬਾਲਗ ਸੀ। ਤੁਹਾਨੂੰ ਦੱਸ ਦੇਈਏ ਕਿ ਭਰਾਵਾਂ ਨੇ ਫ਼ੈਸਲਾ ਕੀਤਾ ਸੀ ਕਿ ਸਾਰੇ ਛੇ ਭਰਾ ਇੱਕੋ ਦਿਨ ਇਕੱਠੇ ਵਿਆਹ ਕਰਨਗੇ। ਪੋਸਟ ਦਾ ਲਿੰਕ ਅਤੇ ਸਕ੍ਰੀਨਸ਼ਾਟ ਇੱਥੇ ਦੇਖੋ।

ਸਾਡੀ ਜਾਂਚ ਤੋਂ ਇਹ ਸੱਪਸ਼ਟ ਹੋਇਆ ਹੈ ਕਿ ਪਾਕਿਸਤਾਨ ਵਿੱਚ 6 ਭਰਾਵਾਂ ਨੇ ਆਪਣੀਆਂ ਚਚੇਰਿਆਂ ਭੈਣਾਂ ਨਾਲ ਵਿਆਹ ਕਰਵਾਏ ਹਨ, ਨਾ ਕੀ ਅਸਲੀ ਭੈਣਾਂ ਨਾਲ। ਇਹਨਾਂ ਵਿੱਚੋਂ ਕੋਈ ਵੀ ਲਾੜਾ ਜਾਂ ਲਾੜੀ ਅਸਲੀ ਭੈਣ-ਭਰਾ ਨਹੀਂ ਹਨ।
ਦਾਅਵਾ
ਛੇ ਮੁਸਲਿਮ ਭਰਾਵਾਂ ਨੇ ਸੱਕੀਆਂ ਭੈਣਾਂ ਨਾਲ ਕਰਵਾਇਆ ਵਿਆਹ।
ਤੱਥ
ਪੀਟੀਆਈ ਫੈਕਟ ਚੈੱਕ ਡੈਸਕ ਨੇ ਜਾਂਚ ਵਿਚ ਵਾਇਰਲ ਦਾਅਵਾ ਫਰਜ਼ੀ ਸਾਬਿਤ ਹੋਇਆ।
ਸਿੱਟਾ
ਸਾਡੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਵਿੱਚ 6 ਭਰਾਵਾਂ ਨੇ ਆਪਣੀਆਂ ਚਚੇਰਿਆਂ ਭੈਣਾਂ ਨਾਲ ਵਿਆਹ ਕਰਵਾਏ ਹਨ। ਅਸਲੀ ਭੈਣਾਂ ਨਹੀਂ। ਇਹਨਾਂ ਵਿੱਚੋਂ ਕੋਈ ਵੀ ਲਾੜਾ ਜਾਂ ਲਾੜੀ ਅਸਲੀ ਭੈਣ-ਭਰਾ ਨਹੀਂ ਹਨ।
(Disclaimer: ਇਹ ਫੈਕਟ ਮੂਲ ਤੌਰ 'ਤੇ PTI News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਮੱਧ ਪ੍ਰਦੇਸ਼ ਸਰਕਾਰ ਧਾਰਮਿਕ ਮਹੱਤਵ ਵਾਲੇ ਸ਼ਹਿਰਾਂ 'ਚ ਲਗਾ ਸਕਦੀ ਸ਼ਰਾਬ 'ਤੇ ਪਾਬੰਦੀ: ਯਾਦਵ
NEXT STORY