ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੇ ਸੜਕ ਕਿਨਾਰੇ ਸਥਿਤ ਇੱਕ ਘਰ ਵਿੱਚ ਵੱਜ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਵੀਰਵਾਰ ਨੂੰ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਕਲਵਾਨ ਤਾਲੁਕਾ ਦੇ ਕੋਲਹਾਪੁਰ ਫਾਟਾ ਵਿਖੇ ਬੁੱਧਵਾਰ ਰਾਤ 10 ਵਜੇ ਦੇ ਕਰੀਬ ਇਹ ਘਟਨਾ ਵਾਪਰੀ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਮੋਟਾਪੇ ਤੋਂ ਪਰੇਸ਼ਾਨ ਅਧਿਆਪਕਾ ਨੇ ਚੁੱਕਿਆ ਖੌਫ਼ਨਾਕ ਕਦਮ, ਨੋਟ 'ਤੇ ਲਿਖਿਆ ਮੈਂ ਹਾਰ ਗਈ ਤੇ ਫਿਰ...
ਇਸ ਘਟਨਾ ਦੇ ਸਬੰਧ ਵਿਚ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਤਾਨਾ ਦੇ ਨਾਮਪੁਰ ਦਾ ਇਕ ਪਰਿਵਾਰ ਨਾਸਿਕ ਵਿਚ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਕਾਰ ਦੇ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਕਾਰ ਨਾਸਿਕ-ਕਲਵਾਂ ਰੋਡ 'ਤੇ ਸਥਿਤ ਇੱਕ ਘਰ ਵਿਚ ਜਾ ਵੱਜੀ। ਉਨ੍ਹਾਂ ਕਿਹਾ ਕਿ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਣੇ ਪੰਜ ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਇੱਕ ਰਿਸ਼ਤੇਦਾਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਮੈਨੂੰ ਮੇਰੇ ਪੁੱਤ ਦੀ ਲਾਸ਼ ਦੇ ਦਿਓ...', ਬੈਂਗਲੁਰੂ ਭਾਜੜ 'ਚ ਇਕਲੌਤੇ ਪੁੱਤਰ ਨੂੰ ਗੁਆਉਣ ਵਾਲੇ ਪਿਤਾ ਦਾ ਦਰਦ
ਹਾਦਸੇ ਵਾਲੀ ਥਾਂ 'ਤੇ ਮੌਕੇ 'ਤੇ ਹੀ ਮਰਨ ਵਾਲਿਆਂ ਦੀ ਪਛਾਣ ਸ਼ੈਲਾ ਵਸੰਤ ਭਦਾਨ (62), ਉਸਦੀ ਧੀ ਮਾਧਵੀ ਮੇਟਕਰ (32) ਅਤੇ ਪੋਤੀ ਤ੍ਰਿਵੇਣੀ ਮੇਟਕਰ (4), ਉਨ੍ਹਾਂ ਦੀ ਰਿਸ਼ਤੇਦਾਰ ਸਰਲਾ ਭਾਲਚੰਦਰ ਭਦਾਨ (50) ਅਤੇ ਕਾਰ ਚਾਲਕ ਖਾਲਿਕ ਮਹਿਮੂਦ ਪਠਾਨ (50) ਵਜੋਂ ਹੋਈ ਹੈ। ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਮੇਟਕਰ ਦੇ 12 ਸਾਲਾ ਪੁੱਤਰ ਦੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਮੌਤ ਹੋ ਗਈ ਅਤੇ ਉਸਦਾ ਰਿਸ਼ਤੇਦਾਰ ਭਾਲਚੰਦਰ ਭਦਾਨ (52) ਵੀ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਕਲਵਾਨ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਵਲੋਂ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਮਾਮਲੇ ਦਰਦ ਕਰਕੇ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਲੱਦਾਖ ਸਕਾਊਟਸ ਰੈਜੀਮੈਂਟ 'ਚ ਸ਼ਾਮਲ ਹੋਏ 194 ਅਗਨੀਵੀਰ
NEXT STORY