ਸ਼੍ਰੀਗੰਗਾਨਗਰ (ਵਾਰਤਾ)– ਪਾਕਿਸਤਾਨ ਵਿਚ ਬੈਠੇ ਸਮੱਗਲਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਸਰਹੱਦ ਪਾਰ ਤੋਂ ਸਮੱਗਲਰ ਵਾਰ-ਵਾਰ ਭਾਰਤੀ ਖੇਤਰ ਵਿਚ ਡਰੋਨ ਤੇ ਹੋਰ ਤਰੀਕਿਆਂ ਨਾਲ ਹੈਰੋਇਨ ਸਮੇਤ ਹੋਰ ਨਸ਼ੇ ਭੇਜ ਰਹੇ ਹਨ। ਇਸ ਕੜੀ ਵਿਚ ਸ਼੍ਰੀਗੰਗਾਨਗਰ ਜ਼ਿਲੇ ਵਿਚ ਪਾਕਿਸਤਾਨੀ ਸਮੱਗਲਰਾਂ ਵਲੋਂ ਡਰੋਨ ਰਾਹੀਂ 6 ਪੈਕੇਟ ਹੈਰੋਇਨ ਖੇਤਰਾਂ ਵਿਚ ਸੁੱਟੇ ਗਏ, ਜਿਨ੍ਹਾਂ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਬਰਾਮਦ ਕਰ ਕੇ ਸਮੱਗਲਰਾਂ ਦੇ ਮਨਸੂਬਿਆਂ ’ਤੇ ਪਾਣੀ ਫੇਰਿਆ। ਪੁਲਸ ਨੇ ਸਰਹੱਦੀ ਖੇਤਰ ਦੇ ਮਾਰਗਾਂ ’ਤੇ ਨਾਕਾਬੰਦੀ ਕਰ ਕੇ ਰੱਖੀ ਹੈ, ਉਥੇ ਹੀ ਹੋਰ ਪੈਕੇਟਾਂ ਅਤੇ ਡਰੋਨ ਦੀ ਭਾਲ ਵਿਚ ਖੇਤਾਂ ਦੇ ਨੇੜੇ-ਤੇੜੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਸ਼੍ਰੀਗੰਗਾਨਗਰ ਜ਼ਿਲੇ ਵਿਚ ਮਟੀਲੀ ਰਾਠਾਨ ਥਾਣਾ ਖੇਤਰ ਦੇ ਸਰਹੱਦੀ ਪਿੰਡ ਦੌਲਤਪੁਰਾ ਤੋਂ ਕੁਝ ਹੀ ਦੂਰੀ ’ਤੇ ਪਾਕਿ ਸਰਹੱਦ ਨੇੜੇ ਚੱਕ 1-ਕਿਊ ਵਿਚ ਕਸ਼ਮੀਰ ਸਿੰਘ ਨਾਮਕ ਕਿਸਾਨ ਦੇ ਖੇਤ ਵਿਚ ਸੋਮਵਾਰ ਦੁਪਹਿਰ ਨੂੰ 6 ਪੈਕੇਟ ਪਏ ਦਿਖਾਈ ਦਿੱਤੇ। ਕਿਸਾਨ ਨੇ ਫੌਰੀ ਹੀ ਬੀ. ਐੱਸ. ਐੱਫ. ਦੀ ਨੇੜਲੀ ਕਿਊ ਹੈੱਡ ਬਾਰਡਰ ਪੋਸਟ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਬੀ. ਐੱਸ. ਐੱਫ. ਅਧਿਕਾਰੀਆਂ ਅਤੇ ਜਵਾਨਾਂ ਨੇ ਮੌਕੇ ’ਤੇ ਪੁੱਜ ਕੇ ਪੈਕੇਟ ਆਪਣੇ ਕਬਜ਼ੇ ਵਿਚ ਲੈ ਲਏ। 6 ਪੈਕੇਟਾਂ ਵਿਚ ਲਗਭਗ ਸਾਢੇ 3 ਕਿਲੋ ਹੈਰੋਇਨ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਵਿਡ-19 ਇਨਫੈਕਸ਼ਨ ਵਿਰੁੱਧ ਨਵੀਆਂ ਐਂਟੀਵਾਇਰਲ ਦਵਾਈਆਂ ਦੀ ਖੋਜ
NEXT STORY