ਪਟਨਾ (ਭਾਸ਼ਾ) : ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਬਿਹਾਰ ’ਚ 21,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਬਰੌਨੀ ਰਿਫਾਇਨਰੀ ਦੀ ਸਮਰੱਥਾ ਵਧਾਉਣ, ਪੈਟਰੋ ਕੈਮੀਕਲ ਪਲਾਂਟ ਲਗਾਉਣ ਤੇ 27 ਸ਼ਹਿਰਾਂ ’ਚ ਸੀ. ਐੱਨ. ਜੀ. ਮੁਹੱਈਆ ਕਰਵਾਉਣ ਤੇ ਪਾਈਪਲਾਈਨ ਗੈਸ ਨੈੱਟਵਰਕ ਨੂੰ ਵਿਕਸਤ ਕਰਨ ਲਈ ਕੀਤਾ ਜਾਵੇਗਾ।
ਆਈ. ਓ. ਸੀ. ਬਰੌਨੀ ਰਿਫਾਇਨਰੀ ਦੀ ਸਮਰੱਥਾ 60 ਲੱਖ ਟਨ ਤੋਂ ਵਧਾ ਕੇ 90 ਲੱਖ ਟਨ ਸਾਲਾਨਾ ਕਰਨ ਜਾ ਰਹੀ ਹੈ ਤੇ 16,000 ਕਰੋੜ ਰੁਪਏ ਦੀ ਲਾਗਤ ਨਾਲ ਪੈਟਰੋ ਕੈਮੀਕਲ ਪਲਾਂਟ ਸਥਾਪਿਤ ਕਰੇਗੀ। ਨਾਲ ਹੀ, 5600 ਕਰੋੜ ਰੁਪਏ ਨਾਲ ਬਿਹਾਰ ਦੇ 27 ਜ਼ਿਲਿਆਂ ’ਚ ਗੈਸ ਵੰਡ ਨੈਟਵਰਕ ਸਥਾਪਿਤ ਕਰੇਗੀ। ਇਹ ਨਿਵੇਸ਼ ਕੰਪਨੀ ਦੇ 2047 ਤੱਕ 1000 ਅਰਬ ਡਾਲਰ ਬਣਨ ਦੇ ਟੀਚੇ ਦਾ ਹਿੱਸਾ ਹੈ।
ਦਾਦੇ ਦਾ ਨਾਮ ਨਾ ਦੱਸ ਸਕਿਆ ਤਾਂ ਥਾਣੇਦਾਰ ਨੇ 41 ਸੈਕਿੰਡ 'ਚ ਜੜੇ 31 ਥੱਪੜ, ਵੀਡੀਓ ਹੋਈ ਵਾਇਰਲ
NEXT STORY