ਨੈਸ਼ਨਲ ਡੈਸਕ : ਕਿਹਾ ਜਾਂਦਾ ਹੈ ਕਿ ਕਿਸਮਤ ਬਦਲਣ 'ਚ ਸਮਾਂ ਨਹੀਂ ਲੱਗਦਾ। ਸਿਰਸਾ ਦੇ 2 ਮਜ਼ਦੂਰਾਂ ਨਾਲ ਵੀ ਅਜਿਹਾ ਹੀ ਹੋਇਆ। ਉਨ੍ਹਾਂ ਨੇ ਸਿਰਫ਼ ਛੇ ਰੁਪਏ ਦੀ ਲਾਟਰੀ ਟਿਕਟ ਖਰੀਦੀ ਤੇ ਲੱਖਪਤੀ ਬਣ ਗਏ। ਦੋਵਾਂ ਨੇ ਨੌਂ ਲੱਖ ਰੁਪਏ ਦੀ ਲਾਟਰੀ ਜਿੱਤੀ। ਜਦੋਂ ਲਾਟਰੀ ਸਟਾਲ ਸੰਚਾਲਕ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਲਾਟਰੀ ਜਿੱਤਣ ਬਾਰੇ ਦੱਸਿਆ, ਤਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਕਈ ਬੱਚੇ ਮਲਬੇ ਹੇਠ ਦੱਬ, ਰੈਸਕਿਊ ਜਾਰੀ
ਜਾਣਕਾਰੀ ਅਨੁਸਾਰ ਸਿਰਸਾ ਨਹਿਰ ਕਲੋਨੀ ਦੇ ਰਹਿਣ ਵਾਲੇ ਮਦਨ ਲਾਲ ਅਤੇ ਪਿੰਡ ਮੀਰਪੁਰ ਖੁਰਦ ਦੇ ਰਹਿਣ ਵਾਲੇ ਜਗਸੀਰ ਨੇ ਛੇ-ਛੇ ਰੁਪਏ ਦੀ ਲਾਟਰੀ ਖਰੀਦੀ ਸੀ। ਜਦੋਂ ਮੰਗਲਵਾਰ ਨੂੰ ਲਾਟਰੀ ਡਰਾਅ ਨਿਕਲਿਆ, ਤਾਂ ਮਦਨ ਲਾਲ ਅਤੇ ਜਗਸੀਰ ਨੇ ਨੌਂ-ਨੌਂ ਲੱਖ ਰੁਪਏ ਦੀ ਲਾਟਰੀ ਜਿੱਤੀ। ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਗੌਰਵ ਲਾਟਰੀ ਸਟਾਲ ਤੋਂ ਛੇ ਰੁਪਏ ਦੀ ਲਾਟਰੀ ਖਰੀਦੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਨਸੂਨ ਸੈਸ਼ਨ ਦਾ 5ਵਾਂ ਦਿਨ : ਰਾਜ ਸਭਾ 'ਚ ਹੰਗਾਮੇ ਮਗਰੋਂ ਕਾਰਵਾਈ ਸੋਮਵਾਰ ਤੱਕ ਮੁਲਤਵੀ
NEXT STORY