ਕੱਟੜਾ (ਅਮਿਤ)- ਜੇਕਰ ਤੁਸੀਂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰ ਚੁੱਕੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਯਾਤਰਾ ਪਰਚੀ ਤੋਂ ਬਿਨਾਂ ਸ਼ਰਧਾਲੂਆਂ ਨੂੰ ਬਾਣਗੰਗਾ ’ਤੇ ਪ੍ਰਵੇਸ਼ ਨਹੀਂ ਦਿੱਤਾ ਜਾਂਦਾ ਹੈ ਯਾਨੀ ਤੁਹਾਡੀ ਯਾਤਰਾ ਦਾ ਪਹਿਲਾ ਪੜਾਅ ਯਾਤਰਾ ਪਰਚੀ ਲੈ ਕੇ ਬਾਣਗੰਗਾ ਤੋਂ ਪ੍ਰਵੇਸ਼ ਕਰਨਾ ਹੈ ਪਰ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਦਰਸ਼ਨ ਕਰਨ ਲਈ ਯਾਤਰਾ ਪਰਚੀ ਨਹੀਂ ਮਿਲੇਗੀ। ਜੀ ਹਾਂ, ਸ਼੍ਰਾਈਨ ਬੋਰਡ ਯਾਤਰਾ ਪਰਚੀ ਦੀ ਜਗ੍ਹਾ ਨਵੀਂ ਤਕਨੀਕ ’ਤੇ ਕੰਮ ਕਰ ਰਿਹਾ ਹੈ, ਜਿਸ ਦੇ ਅਮਲ ਵਿਚ ਲਿਆਉਣ ਤੋਂ ਬਾਅਦ 60 ਸਾਲ ਤੋਂ ਚੱਲੀ ਆ ਰਹੀ ਯਾਤਰਾ ਪਰਚੀ ਦੀ ਪਰੰਪਰਾ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ : CBSE ਦੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ : 92.71 ਫੀਸਦੀ ਵਿਦਿਆਰਥੀ ਪਾਸ
ਅਗਸਤ ਤੋਂ ਸ਼ੁਰੂ ਹੋਵੇਗਾ ਨਵਾਂ ਸਿਸਟਮ
ਦਰਅਸਲ 1 ਜਨਵਰੀ 2022 ਨੂੰ ਭਵਨ ’ਤੇ ਹੋਏ ਹਾਦਸੇ ਤੋਂ ਬਾਅਦ ਸ਼੍ਰਾਈਨ ਬੋਰਡ ਵਲੋਂ ਯਾਤਰੀਆਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਉਸ ਵਿਚੋਂ ਯਾਤਰੀ ਪਰਚੀ ਦੀ ਬਜਾਏ ਨਵੀਂ ਤਕਨੀਕ ਵਾਲੀ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ (ਆਰ.ਐੱਫ.ਆਈ.ਡੀ.) ਸਰਵਿਸ ਵੀ ਇਕ ਹੈ। ਨਵੀਂ ਆਰ.ਐੱਫ.ਆਈ.ਡੀ. ਸਰਵਿਸ ਨੂੰ ਅਗਸਤ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਟਨਾ ਏਅਰਪੋਰਟ 'ਤੇ ਇੰਡੀਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਯਾਤਰੀ ਨੇ ਕੀਤਾ ਸੀ ਬੰਬ ਹੋਣ ਦਾ ਦਾਅਵਾ
ਦਰਸ਼ਨ ਤੋਂ ਬਾਅਦ ਵਾਪਸ ਕਰਨਾ ਹੋਵੇਗਾ ਕਾਰਡ
ਇਕ ਆਰ.ਐੱਫ.ਆਈ.ਡੀ. ਦੀ ਕੀਮਤ 10 ਰੁਪਏ ਹੈ ਪਰ ਸ਼ਰਾਈਨ ਬੋਰਡ ਵਲੋਂ ਸ਼ਰਧਾਲੂਆਂ ਨੂੰ ਇਹ ਮੁਫ਼ਤ ਦਿੱਤਾ ਜਾਵੇਗਾ। ਆਰ.ਐੱਫ.ਆਈ.ਡੀ. ਕਾਰਡ ਦਾ ਟੈਂਡਰ ਸ਼ਰਾਈਨ ਬੋਰਡ ਨੇ ਪੁਣੇ ਦੀ ਇਕ ਕੰਪਨੀ ਨੂੰ ਦਿੱਤਾ ਹੈ। ਜੇਕਰ ਤੁਸੀਂ ਆਨਲਾਈਨ ਰਜਿਸਟਰੇਸ਼ਨ ਕਰਵਾਉਂਦੇ ਹੋ ਤਾਂ ਕੱਟੜਾ ਪੁੱਜਣ ’ਤੇ ਤੁਹਾਡੇ ਫੋਨ ’ਤੇ ਮੈਸੇਜ ਆਵੇਗਾ ਕਿ ਤੁਸੀਂ ਕਿੰਨੇ ਵਜੇ, ਕਿਸ ਕਾਊਂਟਰ ’ਤੇ ਜਾ ਕੇ ਕਾਰਡ ਲੈਣਾ ਹੈ। ਉਥੇ ਹੀ ਯਾਤਰਾ ਤੋਂ ਬਾਅਦ ਇਹ ਕਾਰਡ ਵਾਪਸ ਜਮ੍ਹਾ ਕਰਵਾਉਣਾ ਪਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਯੂਕੇ ਨਾਲ ਹੋਇਆ ਇਹ ਸਮਝੌਤਾ
NEXT STORY