ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) 12ਵੀਂ ਜਮਾਤ ਦੇ ਨਤੀਜਿਆਂ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਐਲਾਨ ਹੋ ਗਿਆ ਹੈ। ਵਿਦਿਆਰਥੀ ਆਪਣਾ ਰਿਜਲਟ results.cbse.nic.in, cbse.gov.in 'ਤੇ ਜਾ ਕੇ ਆਨਲਾਈਨ ਚੈੱਕ ਕਰ ਸਕਦੇ ਹਨ। ਇਸ ਸਾਲ ਵਿਦਿਆਰਥਣਾਂ ਨੇ ਇਕ ਵਾਰ ਮੁੜ ਬਾਜੀ ਮਾਰ ਲਈ ਗਈ ਹੈ। ਦਰਅਸਲ ਵਿਦਿਆਰਥਣਾਂ ਨੇ ਵਿਦਿਆਰਥੀਆਂ ਤੋਂ 3.29 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਪਟਨਾ ਏਅਰਪੋਰਟ 'ਤੇ ਇੰਡੀਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਯਾਤਰੀ ਨੇ ਕੀਤਾ ਸੀ ਬੰਬ ਹੋਣ ਦਾ ਦਾਅਵਾ
ਪ੍ਰੀਖਿਆ 'ਚ 94.54 ਫੀਸਦੀ ਵਿਦਿਆਰਥਣਾਂ ਅਤੇ 91.25 ਫੀਸਦੀ ਵਿਦਿਆਰਥੀ ਪਾਸ ਹੋਏ ਹਨ, ਜਦੋਂ ਕਿ ਕੁੱਲ 92.71 ਫੀਸਦੀ ਵਿਦਿਆਰਥੀ ਪਾਸ ਹੋ ਗਏ ਹਨ। ਉੱਥੇ ਹੀ 33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਅਤੇ 1.34 ਲੱਖ ਕੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਪਹਿਲੇ ਸੈਸ਼ਨ ਦੀ ਪ੍ਰੀਖਿਆ ਨੂੰ 30 ਫੀਸਦੀ ਦਾ ਮਹੱਤਵ ਅਤੇ ਦੂਜੇ ਸੈਸ਼ਨ ਦੀ ਪ੍ਰੀਖਿਆ ਨੂੰ 70 ਫੀਸਦੀ ਦਾ ਮਹੱਤਵ ਦਿੱਤਾ ਗਿਆ ਹੈ। ਪਿਛਲੇ ਸਾਲ 99.37 ਫੀਸਦੀ ਵਿਦਿਆਰਥੀ ਪਾਸ ਹੋਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੁਪਰੀਮ ਕੋਰਟ ਨੇ ਕਿਹਾ-ਸਿਰਫ ਅਣਵਿਆਹੀ ਹੋਣ ਕਾਰਨ ਔਰਤ ਨੂੰ ਗਰਭਪਾਤ ਤੋਂ ਨਹੀਂ ਰੋਕ ਸਕਦੇ
NEXT STORY