ਚੰਡੀਗੜ੍ਹ — ਹਰਿਆਣਾ ਬਜਟ ਸੈਸ਼ਨ ਦੀ ਛੇਵੇਂ ਦਿਨ ਦੀ ਕਾਰਵਾਈ ਵਿਚ 7 ਬਿੱਲ ਪਾਸ ਹੋਏ। ਇਸ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਥਿਤ ਭ੍ਰਿਸ਼ਟਾਚਾਰ ਦੇ ਵਾਇਰਲ ਆਡੀਓ ਮੈਸੇਜ਼ ਦੀ ਨਿਰਪੱਖ ਜਾਂਚ ਕਰਨ ਅਤੇ ਦੋਸ਼ੀ ਸਾਬਤ ਹੋਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।
ਵਿਧਾਨਸਭਾ ਬਜਟ ਸੈਸ਼ਨ ਦੇ ਛੇਵੇਂ ਦਿਨ ਕਾਰਵਾਈ ਦੌਰਾਨ 7 ਬਿੱਲ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਹਰਿਆਣਾ ਸ਼ਹਿਰੀ ਵਿਕਾਸ ਅਤੇ ਰੈਗੂਲੇਸ਼ਨ(ਸੋਧ) ਬਿੱਲ, ਵਿੱਤ ਕਮਿਸ਼ਨ(ਸੋਧ) ਬਿੱਲ 2018, ਮੋਟਰ ਵਾਹਨ(ਹਰਿਆਣਾ ਸੋਧ) ਬਿੱਲ 2018, ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀ(ਸੋਧ) ਬਿੱਲ 2018, ਹਰਿਆਣਾ ਮੋਟਰ ਵਹੀਕਲ ਟੈਕਸੇਸ਼ਨ(ਸੋਧ) ਬਿੱਲ 2018 ਸ਼ਾਮਿਲ ਹੈ।
ਵਿਰੋਧੀ ਧਿਰ ਦੇ ਤਿੱਖੇ ਤੇਵਰ ਬਰਕਰਾਰ, 6ਵੇਂ ਦਿਨ ਵੀ ਨਹੀਂ ਚੱਲੀ ਸੰਸਦ
NEXT STORY