ਕਲਬੁਰਗੀ (ਵਾਰਤਾ)- ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ 'ਚ ਸ਼ੁੱਕਰਵਾਰ ਤੜਕੇ ਹੈਦਰਾਬਾਦ ਜਾ ਰਹੀ ਸਲੀਪਰ ਬੱਸ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਘੱਟੋ-ਘੱਟ 7 ਲੋਕਾਂ ਦੀ ਸੜ ਕੇ ਮੌਤ ਹੋ ਗਈ। ਸਾਰੇ ਮ੍ਰਿਤਕ ਹੈਦਰਾਬਾਦ ਦੇ ਰਹਿਣ ਵਾਲੇ ਹਨ। ਕਰੀਬ 12 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਕਲਬੁਰਗੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕਲਬੁਰਗੀ ਜ਼ਿਲ੍ਹੇ ਦੀ ਪੁਲਸ ਸੁਪਰਡੈਂਟ ਈਸ਼ਾ ਪੰਥ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਹ ਸ਼ੱਕ ਹੈ ਕਿ 7 ਤੋਂ 8 ਯਾਤਰੀ ਸੜੇ ਹੋਏ ਬੱਸ ਦੇ ਅੰਦਰ ਫਸ ਗਏ ਸਨ।
ਇਹ ਵੀ ਪੜ੍ਹੋ : ਕਸ਼ਮੀਰ ਦੀ ਸਥਿਤੀ ਦੀ ਅੱਜ ਸਮੀਖਿਆ ਕਰਨਗੇ ਅਮਿਤ ਸ਼ਾਹ, ਟਾਰਗੇਟ ਕਿਲਿੰਗ 'ਤੇ ਵੱਡਾ ਫ਼ੈਸਲਾ ਸੰਭਵ
ਘਟਨਾ ਬੀਦਰ-ਸ਼੍ਰੀਰੰਗਪਟਨਾ ਹਾਈਵੇਅ 'ਤੇ ਕਲਬੁਰਗੀ ਜ਼ਿਲ੍ਹੇ ਦੇ ਕਮਲਾਪੁਰ ਤਾਲੁਕ ਦੇ ਬਾਹਰੀ ਇਲਾਕੇ 'ਚ ਸਵੇਰੇ ਕਰੀਬ 6.30 ਵਜੇ ਵਾਪਰੀ। ਬੱਸ ਗੋਆ ਤੋਂ ਹੈਦਰਾਬਾਦ ਜਾ ਰਹੀ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਇਕ ਲਾਰੀ ਨਾਲ ਟਕਰਾਉਣ ਤੋਂ ਬਾਅਦ ਬੱਸ 'ਚ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਬੱਸ ਪੁਲ ਨਾਲ ਟਕਰਾ ਗਈ ਅਤੇ ਸੜਕ 'ਤੇ ਪਲਟ ਗਈ। ਹਾਦਸੇ ਸਮੇਂ ਬੱਸ 'ਚ 35 ਤੋਂ ਵੱਧ ਯਾਤਰੀ ਸਵਾਰ ਸਨ। ਨਿੱਜੀ ਬੱਸ ਗੋਆ 'ਚ ਓਰੇਂਜ ਕੰਪਨੀ ਦੀ ਸੀ। ਟੱਕਰ ਤੋਂ ਬਾਅਦ ਬੱਸ 'ਚ ਅੱਗ ਲੱਗਣ ਕਾਰਨ ਸਥਾਨਕ ਲੋਕ ਉਸ ਕੋਲ ਨਹੀਂ ਜਾ ਸਕੇ।
ਇਹ ਵੀ ਪੜ੍ਹੋ : ਪੂਰਬੀ ਲੱਦਾਖ ਵਿਵਾਦ : ਭਾਰਤ ਛੇਤੀ ਹੀ ਅਗਲੇ ਦੌਰ ਦੀ ਫ਼ੌਜੀ ਗੱਲਬਾਤ ਨੂੰ ਲੈ ਕੇ ਆਸਵੰਦ
ED ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ 13 ਜੂਨ ਨੂੰ ਪੇਸ਼ ਹੋਣ ਦਾ ਸੰਮਨ ਕੀਤਾ ਜਾਰੀ
NEXT STORY