ਨੈਸ਼ਨਲ ਡੈਸਕ- ਬਿਹਾਰ ਵਿੱਚ ਅੱਜ ਦਾ ਦਿਨ ਰਾਜਨੀਤਿਕ ਤੌਰ 'ਤੇ ਇਤਿਹਾਸਕ ਹੋਣ ਵਾਲਾ ਹੈ। ਨਵੀਂ ਸਰਕਾਰ ਸਹੁੰ ਚੁੱਕਣ ਵਾਲੀ ਹੈ। ਨਿਤੀਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਬਿਹਾਰ ਦੇ 19ਵੇਂ ਮੁੱਖ ਮੰਤਰੀ ਬਣਨਗੇ। ਸਹੁੰ ਚੁੱਕ ਸਮਾਗਮ ਸਵੇਰੇ 11:30 ਵਜੇ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਵੇਗਾ। ਇਸ ਦੌਰਾਨ ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਬਿਹਾਰ ਦੇ ਸਿਆਸੀ ਸਮੀਕਰਣ 'ਚ ਨਿਤੀਸ਼ ਕੁਮਾਰ, ਜੋ ਸੂਬੇ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਮੁੱਖ ਮੰਤਰੀ ਹਨ, ਆਪਣੀ ਵਿਲੱਖਣ ਚੋਣ ਰਣਨੀਤੀ ਕਾਰਨ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।
ਪੜ੍ਹੋ ਇਹ ਵੀ : ਹੁਣ ਬਿਨਾਂ ਹਸਪਤਾਲ ਦਾਖਲ ਹੋਏ ਘਰ ਬੈਠਕੇ ਆਯੁਰਵੈਦਿਕ ਤਰੀਕੇ ਨਾਲ ਛੱਡੋ ਨਸ਼ਾ
ਖ਼ਾਸ ਗੱਲ ਇਹ ਹੈ ਕਿ ਲੰਬਾ ਸਮਾਂ ਮੁੱਖ ਮੰਤਰੀ ਰਹੇ ਹੋਣ ਦੇ ਬਾਵਜੂਦ ਨਿਤੀਸ਼ ਕੁਮਾਰ ਨੇ ਕਦੇ ਵੀ ਸਿੱਧੇ ਤੌਰ 'ਤੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ, ਸਗੋਂ ਉਹ ਅਹੁਦੇ 'ਤੇ ਬਣੇ ਰਹਿਣ ਲਈ ਲਗਾਤਾਰ ਵਿਧਾਨ ਪ੍ਰੀਸ਼ਦ (MLC) ਦੇ ਰਸਤੇ ਨੂੰ ਚੁਣਦੇ ਰਹੇ ਹਨ। ਇਸ ਤੋਂ ਬਾਅਦ ਵੀ ਉਨ੍ਹਾਂ ਦਾ ਰਾਜਨੀਤਿਕ ਦਬਦਬਾ ਬਰਕਰਾਰ ਰਿਹਾ ਅਤੇ ਉਹ 2005 ਵਿੱਚ ਬਿਹਾਰ ਦੇ ਮੁੱਖ ਮੰਤਰੀ ਬਣੇ। ਬਿਹਾਰ ਵਿੱਚ ਨਿਤੀਸ਼ ਕੁਮਾਰ ਨੂੰ 'ਸੁਸ਼ਾਸਨ ਬਾਬੂ' ਵਜੋਂ ਵੀ ਜਾਣਿਆ ਜਾਂਦਾ ਹੈ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਪਹਿਲਾ ਕਾਰਜਕਾਲ ਸਿਰਫ਼ ਸੱਤ ਦਿਨਾਂ ਦਾ ਸੀ। ਨਿਤੀਸ਼ ਕੁਮਾਰ ਨੇ 3 ਮਾਰਚ, 2000 ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਪਰ ਸੱਤ ਦਿਨਾਂ ਦੇ ਅੰਦਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਆਪਣਾ ਬਹੁਮਤ ਸਾਬਤ ਨਹੀਂ ਕਰ ਸਕਣਗੇ, ਤਾਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 2005 ਵਿੱਚ ਇਹ ਸਥਿਤੀ ਦੁਬਾਰਾ ਨਹੀਂ ਆਈ, ਕਿਉਂਕਿ ਉਨ੍ਹਾਂ ਨੇ ਵਿਧਾਇਕ ਨਾ ਹੁੰਦੇ ਹੋਏ ਵੀ ਅਹੁਦਾ ਸੰਭਾਲਿਆ ਅਤੇ ਬਾਅਦ ਵਿੱਚ ਬਿਹਾਰ ਵਿਧਾਨ ਪ੍ਰੀਸ਼ਦ ਲਈ ਚੁਣੇ ਗਏ।
ਪੜ੍ਹੋ ਇਹ ਵੀ : ਮਿਸਾਲ ਬਣਿਆ ਪੁਲਸ ਮੁਲਾਜ਼ਮ, ਮੰਗਣੀ 'ਤੇ ਮਿਲੇ 11 ਲੱਖ ਰੁਪਏ ਕੈਸ਼ ਤੇ 15 ਤੋਲੇ ਸੋਨਾ ਕੀਤਾ ਵਾਪਸ
ਨਿਤੀਸ਼ ਕੁਮਾਰ ਦਾ ਮੁੱਖ ਮੰਤਰੀ ਬਣਨ ਦਾ ਸਫ਼ਰ
7 ਦਿਨਾਂ ਦੇ CM : ਨਿਤੀਸ਼ ਕੁਮਾਰ 3 ਮਾਰਚ, 2000 ਨੂੰ ਪਹਿਲੀ ਵਾਰ ਮੁੱਖ ਮੰਤਰੀ ਬਣੇ। ਉਸ ਸਮੇਂ ਬਹੁਮਤ ਦੀ ਘਾਟ ਅਤੇ ਵਿਧਾਨ ਸਭਾ ਵਿੱਚ ਸਮਰਥਨ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਕਾਰਨ ਉਨ੍ਹਾਂ ਨੇ 10 ਮਾਰਚ ਨੂੰ ਅਸਤੀਫਾ ਦੇ ਦਿੱਤਾ।
2005 'ਚ ਨਿਤੀਸ਼ ਕੁਮਾਰ ਦੀ ਪਹਿਲੀ ਸਰਕਾਰ : 2005 ਦੀਆਂ ਚੋਣਾਂ ਵਿੱਚ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਐਨਡੀਏ ਦੀ ਜਿੱਤ ਨਾਲ ਨਿਤੀਸ਼ ਨੇ ਪਹਿਲੀ ਵਾਰ ਨਵੰਬਰ 2005 ਤੋਂ ਨਵੰਬਰ 2010 ਤੱਕ ਮੁੱਖ ਮੰਤਰੀ ਵਜੋਂ ਕਾਰਜਕਾਲ ਨਿਭਾਇਆ।
2010 ਵਿੱਚ ਜਿੱਤ: ਸਾਲ 2010 ਦੀਆਂ ਚੋਣਾਂ ਵਿੱਚ ਵੀ ਨਿਤੀਸ਼ ਕੁਮਾਰ ਦੀ ਜੇਡੀਯੂ-ਭਾਜਪਾ ਗੱਠਜੋੜ ਨੇ ਜਿੱਤ ਹਾਸਲ ਕੀਤੀ। ਨਿਤੀਸ਼ ਨੇ ਦੁਬਾਰਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਹਾਲਾਂਕਿ, ਮਈ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਜੇਡੀਯੂ ਦੇ ਮਾੜੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੇ ਨੈਤਿਕ ਆਧਾਰ 'ਤੇ ਅਸਤੀਫਾ ਦੇ ਦਿੱਤਾ।
ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ
ਫਰਵਰੀ 2015 : ਨਿਤੀਸ਼ ਕੁਮਾਰ ਨੇ ਆਪਣੀ ਥਾਂ 'ਤੇ 2014 ਵਿੱਚ ਜੀਤਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾਇਆ। ਫਿਰ ਫਰਵਰੀ 2015 ਆਉਂਦੇ ਸਾਰ ਹੀ ਨਿਤੀਸ਼ ਕੁਮਾਰ ਦੁਬਾਰਾ ਬਿਹਾਰ ਦੇ ਮੁੱਖ ਮੰਤਰੀ ਬਣ ਗਏ।
ਮਹਾਂਗਠਜੋੜ ਸਰਕਾਰ ਵਿੱਚ ਨਿਤੀਸ਼ CM : ਨਵੰਬਰ 2015 ਦੀਆਂ ਚੋਣਾਂ ਵਿੱਚ ਆਰਜੇਡੀ-ਜੇਡੀਯੂ ਮਹਾਂਗਠਜੋੜ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਨਿਤੀਸ਼ ਕੁਮਾਰ ਇਸ ਗਠਜੋੜ ਦੇ ਮੁੱਖ ਮੰਤਰੀ ਬਣੇ। ਹਾਲਾਂਕਿ, ਆਰਜੇਡੀ ਨਾਲ ਮਤਭੇਦ ਦੇ ਵਿਚਕਾਰ ਨਿਤੀਸ਼ ਕੁਮਾਰ ਨੇ ਜੁਲਾਈ 2017 ਵਿੱਚ ਅਚਾਨਕ ਅਸਤੀਫਾ ਦੇ ਦਿੱਤਾ।
6ਵੀਂ ਵਾਰ CM ਬਣੇ: ਮਹਾਂਗਠਜੋੜ ਟੁੱਟਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ। ਉਹ ਦੁਬਾਰਾ ਮੁੱਖ ਮੰਤਰੀ ਬਣੇ। ਉਨ੍ਹਾਂ ਦੀ ਸਰਕਾਰ ਜੁਲਾਈ 2017 ਤੋਂ ਨਵੰਬਰ 2020 ਤੱਕ ਚੱਲੀ।
ਸਾਲ 2020 'ਚ ਨਿਤੀਸ਼ ਕੁਮਾਰ 7ਵੀਂ ਵਾਰ CM ਬਣੇ: ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੇਡੀਯੂ ਦਾ ਪ੍ਰਦਰਸ਼ਨ ਮਾੜਾ ਰਿਹਾ। ਫਿਰ ਵੀ ਐਨਡੀਏ ਕੋਲ ਬਹੁਮਤ ਸੀ। ਨਿਤੀਸ਼ ਕੁਮਾਰ ਨੂੰ ਦੁਬਾਰਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ।
ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ
ਮਹਾਂਗਠਜੋੜ ਵਿੱਚ ਵਾਪਸੀ ਅਤੇ 8 ਵੀਂ ਵਾਰ ਮੁੱਖ ਮੰਤਰੀ ਚੁਣੇ ਗਏ: 2022 ਵਿੱਚ ਨਿਤੀਸ਼ ਕੁਮਾਰ ਨੇ ਫਿਰ ਰਾਹ ਬਦਲਿਆ। ਉਨ੍ਹਾਂ ਨੇ ਐਨਡੀਏ ਨਾਲ ਸੰਬੰਧ ਤੋੜ ਲਏ ਅਤੇ ਆਰਜੇਡੀ ਦੀ ਅਗਵਾਈ ਵਾਲੇ ਮਹਾਂਗਠਜੋੜ ਵਿੱਚ ਸ਼ਾਮਲ ਹੋ ਗਏ। ਉਹ ਦੁਬਾਰਾ ਮੁੱਖ ਮੰਤਰੀ ਬਣੇ।
2024 'ਚ NDA ਵਿੱਚ ਵਾਪਸੀ ਅਤੇ 9ਵੀਂ ਵਾਰ ਬਣੇ ਮੁੱਖ ਮੰਤਰੀ: ਸਾਲ 2024 ਵਿੱਚ ਨਿਤੀਸ਼ ਕੁਮਾਰ ਨੇ ਮੁੜ ਪਾਸਾ ਬਦਲਿਆ। ਆਰਜੇਡੀ ਨਾਲ ਟਕਰਾਅ ਹੋਣ ਮਗਰੋਂ ਉਹ ਮਹਾਂਗਠਜੋੜ ਛੱਡ ਐਨਡੀਏ ਵਿੱਚ ਵਾਪਸ ਆ ਗਏ। ਐਨਡੀਏ ਵਿੱਚ ਸ਼ਾਮਲ ਹੋਣ ਤੋਂ ਬਾਅਦ, ਨਿਤੀਸ਼ ਕੁਮਾਰ ਨੇ ਨੌਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਉਦੋਂ ਤੋਂ ਹੀ ਮੁੱਖ ਮੰਤਰੀ ਬਣੇ ਹੋਏ ਹਨ। ਅੱਜ, ਉਹ 10ਵੀਂ ਵਾਰ ਅਹੁਦੇ ਦੀ ਸਹੁੰ ਚੁੱਕਣ ਲਈ ਤਿਆਰ ਹਨ।
ਚੋਣਾਂ 'ਚ ਹਾਰ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਬਿਆਨ, 'ਬਿਹਾਰ ਜਿੱਤੇ ਬਿਨਾਂ ਮੈਂ ਪਿੱਛੇ ਨਹੀਂ ਹਟਾਂਗਾ'
NEXT STORY