ਚੰਡੀਗੜ੍ਹ - ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਸੱਤ ਅਧਿਕਾਰੀਆਂ ਅਤੇ ਹਰਿਆਣਾ ਸਿਵਲ ਸੇਵਾਵਾਂ (ਐੱਚ.ਸੀ.ਐੱਸ.) ਦੇ 17 ਅਧਿਕਾਰੀਆਂ ਦਾ ਸ਼ੁੱਕਰਵਾਰ ਨੂੰ ਤਬਾਦਲਾ ਅਤੇ ਤਾਇਨਾਤੀ ਦਾ ਹੁਕਮ ਦਿੱਤਾ ਗਿਆ। ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਗੁਰੂਗ੍ਰਾਮ ਡਿਵੀਜ਼ਨ ਦੇ ਕਮਿਸ਼ਨਰ, ਆਈ.ਏ.ਐੱਸ. ਅਧਿਕਾਰੀ ਰਾਜੀਵ ਰੰਜਨ ਨੂੰ ਹਰਿਆਣਾ ਮਿਨਰਲਜ਼ ਲਿਮਟਿਡ, ਨਵੀਂ ਦਿੱਲੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹਰਿਆਣਾ ਸਿਵਲ ਸਰਵਿਸਿਜ਼ ਦੇ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੁਨੀਸ਼ ਨਾਗਪਾਲ, ਤਿਲਕ ਰਾਜ, ਸੁਸ਼ੀਲ ਕੁਮਾਰ, ਕਮਲ ਪ੍ਰੀਤ ਕੌਰ ਅਤੇ ਨੀਸ਼ੂ ਸਿੰਗਲ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਹਾਈ ਕਮਿਸ਼ਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ 3000 ਵੀਜ਼ੇ ਜਾਰੀ ਕੀਤੇ
NEXT STORY