ਧਰਮਸ਼ਾਲਾ (ਏਜੰਸੀ) - ਤਿੱਬਤ ਦੀ ਰਾਜਧਾਨੀ ਲਹਾਸਾ ਵਿੱਚ ਚੀਨੀ ਅਧਿਕਾਰੀਆਂ ਨੇ ਚੀਨ ਦੇ ਲੋਕਤੰਤਰ ਪੱਖੀ ਕਾਰਕੁਨ ਅਤੇ 1989 ਦੇ ਤਿਆਨਮੇਨ ਵਿਦਿਆਰਥੀ ਅੰਦੋਲਨ ਦੇ ਨੇਤਾ ਰਹੇ ਝਾਂਗ ਯੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੇਰਾ ਮੱਠ ਵਿੱਚ ਇਕ ਤਿੱਬਤੀ ਸ਼ਰਧਾਲੂ ਨੂੰ ਆਪਣੇ ਮੋਬਾਈਲ ਫ਼ੋਨ 'ਤੇ ਦਲਾਈ ਲਾਮਾ ਦੀ ਤਸਵੀਰ ਦਿਖਾਈ ਸੀ।
ਰਿਪੋਰਟਾਂ ਮੁਤਾਬਕ ਇਹ ਘਟਨਾ 1 ਜੁਲਾਈ ਨੂੰ ਵਾਪਰੀ, ਜਿਸ ਦਿਨ ਚੀਨ ਦਾ "ਨਸਲੀ ਏਕਤਾ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਵਾਲਾ ਕਾਨੂੰਨ" ਲਾਗੂ ਹੋਇਆ ਸੀ। ਝਾਂਗ ਯੀ ਆਪਣੇ ਭਰਾ ਝਾਂਗ ਸੁਆਨ ਨਾਲ ਲਹਾਸਾ ਦੇ ਮਸ਼ਹੂਰ ਸੇਰਾ ਮੱਠ ਦੀ ਯਾਤਰਾ 'ਤੇ ਗਏ ਹੋਏ ਸਨ। ਇਸ ਦੌਰਾਨ ਝਾਂਗ ਨੇ ਕਥਿਤ ਤੌਰ 'ਤੇ ਪ੍ਰਾਰਥਨਾ ਲਈ ਇਸਤੇਮਾਰ ਹੋਣ ਵਾਲਾ ਕਾਲੀਨ (prayer rug) ਉਧਾਰ ਮੰਗਣ ਦੀ ਕੋਸ਼ਿਸ਼ ਕੀਤੀ। ਗੱਲਬਾਤ ਦੌਰਾਨ ਭਾਸ਼ਾ ਦੀ ਸਮੱਸਿਆ ਕਾਰਨ ਉਨ੍ਹਾਂ ਨੇ ਇੱਕ ਤਿੱਬਤੀ ਭਿਕਸ਼ੂ ਜਾਂ ਸ਼ਰਧਾਲੂ ਨੂੰ ਆਪਣੇ ਫ਼ੋਨ ਵਿੱਚ ਮੌਜੂਦ ਦਲਾਈ ਲਾਮਾ ਦੀ ਤਸਵੀਰ ਦਿਖਾਈ ਸੀ ਅਤੇ ਕੋਈ ਹੋਰ ਗੱਲਬਾਤ ਨਹੀਂ ਹੋਈ। ਉਸੇ ਸ਼ਾਮ, ਪੁਲਸ ਨੇ ਦੋਵਾਂ ਭਰਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਸ਼ੁਰੂਆਤ ਵਿੱਚ, ਝਾਂਗ ਦੇ ਭਰਾ ਨੂੰ ਬਿਆਨ ਦਰਜ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ ਉਸ ਨੂੰ ਦੱਸਿਆ ਗਿਆ ਕਿ ਝਾਂਗ ਯੀ ਨੂੰ 15 ਦਿਨਾਂ ਦੀ ਪ੍ਰਸ਼ਾਸਨਿਕ ਹਿਰਾਸਤ ਵਿੱਚ ਰੱਖਿਆ ਜਾਵੇਗੀ। ਹਾਲਾਂਕਿ, 18 ਜੁਲਾਈ ਨੂੰ ਅਧਿਕਾਰੀਆਂ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਹੁਣ ਉਸ ਨੂੰ "ਉਕਸਾਉਣ" ਦੇ ਸ਼ੱਕ ਵਿੱਚ ਅਪਰਾਧਿਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਪਰਿਵਾਰ ਨੂੰ ਝਾਂਗ ਦੇ ਰਹਿਣ ਅਤੇ ਖਾਣ ਦੇ ਖਰਚ ਲਈ ਪੈਸੇ ਭੇਜਣ ਲਈ ਵੀ ਕਿਹਾ ਹੈ।
ਮਨੁੱਖੀ ਅਧਿਕਾਰ ਸਮੂਹਾਂ ਦਾ ਮੰਨਣਾ ਹੈ ਕਿ ਝਾਂਗ ਨੂੰ ਚੀਨ ਦੇ ਨਵੇਂ "ਜਾਤੀ ਏਕਤਾ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਵਾਲੇ ਕਾਨੂੰਨ" ਤਹਿਤ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ, ਜੋ ਉਸੇ ਦਿਨ ਲਾਗੂ ਹੋਇਆ ਸੀ ਜਿਸ ਦਿਨ ਝਾਂਗ ਨੂੰ ਫੜਿਆ ਗਿਆ। ਅਧਿਕਾਰੀਆਂ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਝਾਂਗ ਨੂੰ ਕਿਸ ਕਾਨੂੰਨੀ ਆਧਾਰ 'ਤੇ ਰੱਖਿਆ ਗਿਆ ਹੈ ਅਤੇ ਉਹ ਇਸ ਸਮੇਂ ਕਿਹੜੀ ਜਗ੍ਹਾ 'ਤੇ ਕੈਦ ਹੈ।
ਝਾਂਗ ਯੀ ਦਾ ਇਤਿਹਾਸ ਵੀ ਚੀਨੀ ਸਰਕਾਰ ਲਈ ਸੰਵੇਦਨਸ਼ੀਲ ਰਿਹਾ ਹੈ। ਉਹ 1989 ਦੇ ਲੋਕਤੰਤਰ ਪੱਖੀ ਅੰਦੋਲਨ ਵਿੱਚ ਸ਼ਾਮਲ ਹੋਣ ਕਾਰਨ ਪਹਿਲਾਂ ਵੀ ਜੇਲ੍ਹ ਕੱਟ ਚੁੱਕੇ ਹਨ। ਰਿਹਾਈ ਤੋਂ ਬਾਅਦ ਵੀ, ਉਹ ਲਗਾਤਾਰ ਨਾਗਰਿਕ ਸੁਤੰਤਰਤਾ ਅਤੇ ਲੋਕਤੰਤਰੀ ਸੁਧਾਰਾਂ ਦੀ ਵਕਾਲਤ ਕਰਦੇ ਰਹੇ ਹਨ, ਜਿਸ ਕਾਰਨ ਉਹ ਹਮੇਸ਼ਾ ਸਰਕਾਰੀ ਨਿਗਰਾਨੀ ਹੇਠ ਰਹੇ। ਦੱਸ ਦੇਈਏ ਕਿ ਤਿੱਬਤ ਵਿੱਚ ਦਲਾਈ ਲਾਮਾ ਨਾਲ ਜੁੜੀ ਕਿਸੇ ਵੀ ਚੀਜ਼ ਦਾ ਪ੍ਰਦਰਸ਼ਨ ਬੇਹੱਦ ਸਖ਼ਤ ਪਾਬੰਦੀਆਂ ਦੇ ਅਧੀਨ ਹੈ।
ਅਸ਼ਲੀਲ ਸਮੱਗਰੀ 'ਤੇ ਨਕੇਲ, ਸਰਕਾਰ ਨੇ 50 OTT ਪਲੇਟਫਾਰਮ ਕੀਤੇ ਬੰਦ
NEXT STORY