ਜਲੰਧਰ/ਚੰਡੀਗੜ੍ਹ (ਧਵਨ)-ਮਾਲ ਵਿਭਾਗ 'ਚ ਕਾਰਜਸ਼ੀਲ 8 ਕਾਨੂੰਨਗੋਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਨਵੀਂ ਨਿਯੁਕਤੀ ਦਿੱਤੀ ਗਈ ਹੈ। ਜਾਰੀ ਹੁਕਮਾਂ ਮੁਤਾਬਕ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਨਵੇਂ ਤਾਇਨਾਤੀ ਸਥਾਨ 'ਤੇ ਕਾਰਜਭਾਰ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ। ਹੁਕਮਾਂ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਅਧਿਕਾਰੀ ਨਿਰਧਾਰਤ ਸਮੇਂ ਦੇ ਅੰਦਰ ਨਵੀਂ ਜਗ੍ਹਾ 'ਤੇ ਜੁਆਇਨ ਕਰਨਗੇ।
ਇਹ ਵੀ ਪੜ੍ਹੋ: ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
ਹੁਕਮਾਂ ਮੁਤਾਬਕ ਸਾਰੇ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਨਵੇਂ ਤਾਇਨਾਤੀ ਸਥਾਨ 'ਤੇ ਕਾਰਜਭਾਰ ਗ੍ਰਹਿਣ ਕਰਨ। ਜੇਕਰ ਕੋਈ ਅਧਿਕਾਰੀ ਵਿਸ਼ੇਸ਼ ਪੁਨਰ-ਸੁਰੱਖਿਅਤ ਨਾਲ ਸੰਬੰਧਤ ਕਾਰਜ 'ਚ ਲਗਾਇਆ ਗਿਆ ਹੈ ਤਾਂ ਉਹ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜ ਨੂੰ ਪੂਰਾ ਕਰਨ ਤੋਂ ਬਾਅਦ ਹੀ ਰਿਲੀਵ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ
ਨਾਂ ਅਤੇ ਤਾਇਨਾਤੀ :
ਬਲਰਾਜ ਸਿੰਘ : ਪਠਾਨਕੋਟ ਤੋਂ ਸੰਗਰੂਰ
ਸੁਖਰਾਜ ਸਿੰਘ : ਤਰਨਤਾਰਨ ਤੋਂ ਅੰਮ੍ਰਿਤਸਰ
ਸੁਰਜੀਤ ਸਿੰਘ : ਫਿਰੋਜ਼ਪੁਰ ਤੋਂ ਕਪੂਰਥਲਾ
ਅਮਰਜੀਤ ਸਿੰਘ : ਬਠਿੰਡਾ ਤੋਂ ਫਰੀਦਕੋਟ
ਰਾਜੇਸ਼ ਕੁਮਾਰ : ਗੁਰਦਾਸਪੁਰ ਤੋਂ ਹੁਸ਼ਿਆਰਪੁਰ
ਕੁਲਦੀਪ ਕੁਮਾਰ : ਫਾਜ਼ਿਲਕਾ ਤੋਂ ਗੁਰਦਾਸਪੁਰ
ਮਨੀਸ਼ ਕੁਮਾਰ : ਹੁਸ਼ਿਆਰਪੁਰ ਤੋਂ ਲੁਧਿਆਣਾ
ਜਗਵਿੰਦਰ ਸਿੰਘ : ਪਠਾਨਕੋਟ ਤੋਂ ਬਰਨਾਲਾ
ਇਹ ਵੀ ਪੜ੍ਹੋ: ਅਚਾਨਕ ਸਰਕਾਰੀ ਸਕੂਲ 'ਚ ਪੈ ਗਿਆ ਭੜਥੂ! ਇੱਧਰ-ਉੱਧਰ ਭੱਜੀਆਂ ਵਿਦਿਆਰਥਣਾਂ, ਹੈਰਾਨ ਕਰੇਗਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਹਿਲਾਂ ਤੇਲ ਦੇਖਾਂਗੇ, ਤੇਲ ਦੀ ਧਾਰ ਦੇਖਾਂਗੇ', ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ
NEXT STORY