ਬੀਜਾਪੁਰ, (ਯੂ. ਐੱਨ. ਆਈ.)- ਛੱਤੀਸਗੜ੍ਹ ਪੁਲਸ ਨੇ ਬੀਜਾਪੁਰ ਜ਼ਿਲੇ ਦੇ ਥਾਣਾ ਉਸੂਰ ਤੇ ਈਲਮਿੜੀ ਖੇਤਰ ਵਿਚ 2 ਵੱਖ-ਵੱਖ ਕਾਰਵਾਈਆਂ ਵਿਚ 7 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਮੁਲਜ਼ਮ ਪੁਲਸ ਮੁਖਬਰੀ ਦੇ ਸ਼ੱਕ ਵਿਚ ਪਿੰਡ ਵਾਸੀਆਂ ਦੀ ਹੱਤਿਆ ਵਿਚ ਸ਼ਾਮਲ ਹੋਣ ਲਈ ਲੋੜੀਂਦੇ ਸਨ।
ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਸ ਵਿਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਨੇ ਜਸਟਿਸ ਸੂਰਿਆ ਕਾਂਤ ਨੂੰ ਭਾਰਤ ਦਾ ਅਗਲਾ ਚੀਫ਼ ਜਸਟਿਸ ਕੀਤਾ ਨਿਯੁਕਤ
NEXT STORY