ਪ੍ਰਯਾਗਰਾਜ (ਭਾਸ਼ਾ)- ਜ਼ਿਲੇ ’ਚ ਐਤਵਾਰ ਨੂੰ 2 ਵੱਖ-ਵੱਖ ਘਟਨਾਵਾਂ ’ਚ ਗੰਗਾ ਇਸ਼ਨਾਨ ਦੌਰਾਨ 7 ਵਿਅਕਤੀ ਡੁੱਬ ਗਏ। ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਕਰਛਨਾ ਅਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਕਰਛਨਾ ਥਾਣਾ ਖੇਤਰ ਅਧੀਨ ਡੀਹਾ ਘਾਟ ’ਤੇ ਐਤਵਾਰ ਨੂੰ ਸੰਕੇਤ ਪ੍ਰਜਾਪਤੀ (14) ਅਤੇ ਮਨਦੀਪ (16) ਨਹਾਉਣ ਗਏ ਸਨ ਅਤੇ ਨਹਾਉਂਦੇ ਸਮੇਂ ਡੂੰਘੇ ਪਾਣੀ ’ਚ ਚਲੇ ਗਏ, ਜਿਸ ਕਾਰਨ ਉਹ ਡੁੱਬ ਗਏ।
ਇਸੇ ਤਰ੍ਹਾਂ ਇਕ ਹੋਰ ਘਟਨਾ ’ਚ ਦਾਰਾਗੰਜ ਥਾਣਾ ਖੇਤਰ ਦੇ ਅਧੀਨ ਪੈਂਦੇ ਸੰਗਮ ’ਚ ਨਹਾਉਂਦੇ ਸਮੇਂ 5 ਲੋਕ ਡੁੱਬ ਗਏ। ਏ. ਸੀ. ਪੀ. ਝੂੰਸੀ, ਚਿਰਾਗ ਜੈਨ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਕੁਝ ਲੋਕ ਸੰਗਮ ’ਚ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਆਈ ਤੇਜ਼ ਹਨੇਰੀ ’ਚ ਕੁਝ ਨੌਜਵਾਨ ਡੁੱਬਣ ਲੱਗੇ। ਉਨ੍ਹਾਂ ਦੱਸਿਆ ਕਿ ਪਾਣੀ ’ਚ ਡੁੱਬੇ 4 ਨੌਜਵਾਨਾਂ ਨੂੰ ਮੌਕੇ ’ਤੇ ਮੌਜੂਦ ਜਲ ਪੁਲਸ ਅਤੇ ਗੋਤਾਖੋਰਾਂ ਨੇ ਬਚਾ ਲਿਆ, ਜਦਕਿ 5 ਹੋਰ ਨੌਜਵਾਨ ਤੇਜ਼ ਵਹਾਅ ਦੀ ਲਪੇਟ ’ਚ ਆ ਗਏ।
3 ਸਾਲ ਦੇ ਬੱਚੇ ਨੇ ਚਬਾ-ਚਬਾ ਕੇ ਮਾਰ ਦਿੱਤਾ ਸੱਪ, ਡਾਕਟਰਾਂ ਨੇ ਕਿਹਾ-ਬੱਚੇ ਨੂੰ ਨਹੀਂ ਕੋਈ ਖ਼ਤਰਾ
NEXT STORY