ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ 'ਚ 70 ਫੀਸਦੀ ਤੋਂ ਵੱਧ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ 74 ਫੀਸਦੀ ਵੋਟਿੰਗ ਹੋਈ। ਰਾਜ ਚੋਣ ਵਿਭਾਗ (ਐੱਸ.ਈ.ਡੀ.) ਨੇ ਐਤਵਾਰ ਦੇਰ ਰਾਤ ਤੱਕ ਮਿਲੀ ਵੋਟਿੰਗ ਫ਼ੀਸਦੀ ਨੂੰ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਐੱਸ.ਈ.ਡੀ. ਦੇ ਬੁਲਾਰੇ ਅਨੁਸਾਰ ਮੰਡੀ ਸੰਸਦੀ ਹਲਕੇ ਵਿਚ 72.15 ਫੀਸਦੀ, ਹਮੀਰਪੁਰ ਵਿਚ 70.70 ਫੀਸਦੀ, ਸ਼ਿਮਲਾ ਵਿਚ 70.04 ਫੀਸਦੀ ਅਤੇ ਕਾਂਗੜਾ ਵਿਚ 67.24 ਫੀਸਦੀ ਵੋਟਿੰਗ ਹੋਈ। ਇਸ ਦੇ ਨਾਲ ਹੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਲਾਹੌਲ ਸਪੀਤੀ 'ਚ 75.09 ਫੀਸਦੀ, ਧਰਮਸ਼ਾਲਾ 'ਚ 71.30 ਫੀਸਦੀ, ਸੁਜਾਨਪੁਰ 'ਚ 74.53 ਫੀਸਦੀ, ਬਡਸਰ 'ਚ 72.31 ਫੀਸਦੀ, ਗਗਰੇਟ 'ਚ 75.49 ਫੀਸਦੀ ਅਤੇ ਕੁਟਲੈਹੜ 'ਚ 77.43 ਫੀਸਦੀ ਵੋਟਿੰਗ ਹੋਈ।
ਸ਼ਾਮ 6 ਵਜੇ ਤੱਕ ਸੂਬੇ 'ਚ ਕਰੀਬ 69 ਫੀਸਦੀ ਵੋਟਿੰਗ ਹੋਈ ਪਰ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਅਤੇ ਕਰੀਬ 50 ਈ.ਵੀ.ਐੱਮ. 'ਚ ਖ਼ਰਾਬੀ ਕਾਰਨ ਆਖਰੀ ਵੋਟਰ ਦੇ ਵੋਟ ਪਾਉਣ ਤੱਕ ਵੋਟਿੰਗ ਨੂੰ ਪੂਰਾ ਹੋਣ ਦਿੱਤਾ ਗਿਆ। ਚੋਣ ਕਮਿਸ਼ਨ ਨੇ ਕਿਹਾ ਕਿ ਸਾਰੀਆਂ ਈਵੀਐਮਜ਼ ਅਤੇ ਵੀਵੀਪੀਏਟੀਜ਼ ਨੂੰ ਸਟਰਾਂਗ ਰੂਮਾਂ ਵਿਚ ਰੱਖਿਆ ਗਿਆ ਹੈ ਅਤੇ ਕੁਝ ਝੜਪਾਂ ਨੂੰ ਛੱਡ ਕੇ ਰਾਜ ਵਿਚ ਵੋਟਿੰਗ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ। ਚੋਣ ਕਮਿਸ਼ਨ ਨੇ 80 ਫੀਸਦੀ ਵੋਟਿੰਗ ਦਾ ਟੀਚਾ ਰੱਖਿਆ ਸੀ ਪਰ ਨਾਹਨ ਅਤੇ ਸਿਰਾਜ ਨੂੰ ਛੱਡ ਕੇ ਕਿਤੇ ਵੀ ਵੋਟਿੰਗ ਫੀਸਦੀ ਇਸ ਅੰਕੜੇ ਤੱਕ ਨਹੀਂ ਪਹੁੰਚ ਸਕੀ। ਅੱਤ ਦੀ ਗਰਮੀ ਕਾਰਨ ਵੋਟਿੰਗ ਫ਼ੀਸਦੀ ਵੀ ਪ੍ਰਭਾਵਿਤ ਹੋਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐਗਜ਼ਿਟ ਪੋਲ ਨੂੰ ਰਾਹੁਲ ਨੇ ਦੱਸਿਆ 'ਮੋਦੀ ਮੀਡੀਆ' ਪੋਲ, ਮੂਸੇਵਾਲਾ ਦੇ ਗੀਤ 295 ਨੂੰ ਲੈ ਕੇ ਕਹੀ ਇਹ ਗੱਲ
NEXT STORY