ਪਟਨਾ (ਏਜੰਸੀ)- ਬਿਹਾਰ ਦੇ ਨਵਾਦਾ ਜ਼ਿਲਾ ਸਥਿਤ ਅਕਬਰਪੁਰ ਪ੍ਰਖੰਡ ਦੇ ਰਾਜਹਤ ਪਿੰਡ ਨੇੜੇ ਮੋ. ਮਸੀਉੱਦੀਨ ਦੇ ਪੋਲਟਰੀ ਫਾਰਮ ਦੀਆਂ ਮੁਰਗੀਆਂ 'ਚ ਬਰਡ ਫਲੂ ਦੀ ਪੁਸ਼ਟੀ ਹੋਣ ਮਗਰੋਂ ਬੁੱਧਵਾਰ ਨੂੰ ਆਪ੍ਰੇਸ਼ਨ ਕਿਲਿੰਗ ਚਲਾਇਆ ਗਿਆ। ਇਸ ਦੌਰਾਨ ਸਾਰੀਆਂ ਮੁਰਗੀਆਂ ਨੂੰ ਮਾਰ ਕੇ ਉਨ੍ਹਾਂ ਨੂੰ ਪਲਾਸਟਿਕ ਦੇ ਥੈਲੇ ਵਿਚ ਬੰਦ ਕਰਕੇ ਜੇ.ਸੀ.ਬੀ. ਨਾਲ ਖੱਡਾ ਕਰਕੇ ਦੱਬ ਦਿੱਤਾ। ਜ਼ਿਲਾ ਅਧਿਕਾਰੀ ਨੇ ਇਸ ਲਈ ਮੰਗਲਵਾਰ ਰਾਤ ਹੀ ਹਰੀ ਝੰਡੀ ਦੇ ਦਿੱਤੀ ਸੀ। ਮੁਹਿੰਮ ਵਿਚ ਪੋਲਟਰੀ ਫਾਰਮ ਵਿਚ ਤਕਰੀਬਨ 8 ਹਜ਼ਾਰ ਮੁਰਗੀਆਂ ਨੂੰ ਮਾਰਿਆ ਗਿਆ। ਕੁਝ ਦਿਨ ਪਹਿਲਾਂ ਇਸ ਫਾਰਮ ਦੀਆਂ ਕਈ ਮੁਰਗੀਆਂ ਮਰੀਆਂ ਹੋਈਆਂ ਮਿਲੀਆਂ। ਫਾਰਮ ਦੇ ਮਾਲਕ ਨੇ ਪਸ਼ੂਪਾਲਨ ਵਿਭਾਗ ਨੂੰ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਸੈਂਪਲ ਲੈ ਕੇ ਕੋਲਕਾਤਾ ਜਾਂਚ ਲਈ ਭੇਜਿਆ ਗਿਆ, ਜਿੱਥੇ ਮੰਗਲਵਾਰ ਨੂੰ ਬਰਡ ਫਲੂ ਦੀ ਪੁਸ਼ਟੀ ਹੋ ਗਈ।
ਮਹਾਰਾਸ਼ਟਰ 'ਚ ਕੋਰੋਨਾ ਨਾਲ 18 ਲੋਕਾਂ ਦੀ ਮੌਤ, ਹੁਣ ਤਕ 269 ਲੋਕਾਂ ਦੀ ਗਈ ਜਾਨ
NEXT STORY