ਕੇਰਲ(ਭਾਸ਼ਾ): ਮੱਧ ਕੇਰਲ ਦੇ ਅਲੁਵਾ ਵਿਚ ਵੀਰਵਾਰ ਨੂੰ ਇਕ 8 ਸਾਲਾ ਬੱਚੀ ਦਾ ਹੈਵਾਨੀਅਨਤ ਨਾਲ ਜਿਣਸੀ ਸ਼ੋਸ਼ਣ ਕਰ ਉਸ ਨੂੰ ਝੋਨੇ ਦੇ ਖੇਤ ਵਿਚ ਸੁੱਟ ਦਿੱਤਾ ਗਿਆ। ਇਸ ਹੈਵਾਨੀਅਤ ਕਾਰਨ ਉਸ ਨੂੰ ਕਈ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਦੀ ਸਰਜਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪਤੀ ਨੇ ਪੁਗਾਇਆ ਵਿਆਹ ਤੋਂ ਪਹਿਲਾਂ ਕੀਤਾ ਵਾਅਦਾ, ਪਤਨੀ ਨੂੰ ਤੋਹਫ਼ੇ 'ਚ ਦਿੱਤਾ 'ਚੰਨ ਦਾ ਟੁਕੜਾ'
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਨੇ ਦੱਸਿਆ ਕਿ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਗੁਆਂਢੀਆਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਮੁੱਢਲੀ ਜਾਣਕਾਰੀ ਮੁਤਾਬਕ ਬੱਚੀ ਇਕ ਮਜ਼ਦੂਰ ਦੀ ਧੀ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਤੜਕਸਾਰ ਬੱਚੀ ਜਦੋਂ ਸੋ ਰਹੀ ਸੀ ਤਾਂ ਦੋਸ਼ੀ ਨੇ ਉਸ ਨੂੰ ਅਗਵਾ ਕਰ ਲਿਆ। ਇਸ ਮਗਰੋਂ ਉਸ ਦਾ ਜਿਣਸੀ ਸ਼ੋਸ਼ਣ ਕਰ ਕੇ ਝੋਨੇ ਦੇ ਖੇਤਾਂ ਵਿਚ ਸੁੱਟ ਦਿੱਤਾ ਗਿਆ। ਪੀੜਤਾ ਨੂੰ ਕਲਾਮਸੇਰੀ ਸਥਿਤ ਸਰਕਾਰੀ ਮੈਡੀਕਲ ਯੂਨੀਵਰਸਿਟੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਸ ਦੀ ਹਾਲਤ ਸਥਿਰ ਹੈ। ਅਧਿਕਾਰੀ ਨੇ ਕਿਹਾ ਕਿ ਪੀੜਤਾ ਦੀ Private Parts 'ਤੇ ਸੱਟਾਂ ਲੱਗੀਆਂ ਹਨ, ਜਿਸ ਦੀ ਸਰਜਰੀ ਕੀਤੀ ਗਈ ਹੈ। ਪੀੜਤਾ ਵੱਲੋਂ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਤੋਂ NCR ਦਾ ਹਵਾਈ ਸਫ਼ਰ ਹੋਵੇਗਾ ਸਸਤਾ; ਸਿਰਫ਼ 999 ਰੁਪਏ ਦੀ ਹੋਵੇਗੀ ਟਿਕਟ: CM ਮਾਨ
ਪੁਲਸ ਤੋਂ ਬਚਣ ਲਈ ਦੋਸ਼ੀ ਨੇ ਦਰਿਆ 'ਚ ਮਾਰੀ ਛਾਲ
ਪੁਲਸ ਵੱਲੋਂ ਉਕਤ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕੁਝ ਘੰਟਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ 27 ਸਾਲਾ ਕ੍ਰਿਸਟਲ ਰਾਜ ਵਜੋਂ ਹੋਈ ਹੈ। ਪੁਲਸ ਦੀ ਇਕ ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ, ਜਦੋਂ ਉਹ ਮਾਰਤੰਡ ਵਰਮਾ ਪੁਲ਼ 'ਤੇ ਲੁੱਕ ਕੇ ਸ਼ਰਾਬ ਪੀ ਰਿਹਾ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਫ਼ਿਲਹਾਲ ਪੁਲਸ ਦੀ ਹਿਰਾਸਤ ਵਿਚ ਹੈ ਤੇ ਐੱਸ.ਆਈ.ਟੀ. ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਮੁਤਾਬਕ, ਤਿਰੁਵਨੰਤਪੁਰਮ ਜ਼ਿਲ੍ਹੇ ਦੇ ਨਈਆਟਿੱਨਕਾਰਾ ਦਾ ਰਹਿਣ ਵਾਲਾ ਰਾਜ ਕਈ ਅਪਰਾਧਿਕ ਮਾਮਲਿਆਂ ਵਿਚ ਸ਼ੱਕੀ ਹੈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ, ਮੁਲਜ਼ਮ ਨੇ ਨੇੜਲੇ ਦਰਿਆ ਵਿਚ ਸ਼ਾਲ ਮਾਰ ਕੇ ਪੁਲਸ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਉਸ ਨੂੰ ਫੜ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੀ ਨੇ ਪੁਗਾਇਆ ਵਿਆਹ ਤੋਂ ਪਹਿਲਾਂ ਕੀਤਾ ਵਾਅਦਾ, ਪਤਨੀ ਨੂੰ ਤੋਹਫ਼ੇ 'ਚ ਦਿੱਤਾ 'ਚੰਨ ਦਾ ਟੁਕੜਾ'
NEXT STORY