ਲਖਨਊ (ਭਾਸ਼ਾ) — ਲੋਕਸਭਾ ਚੋਣ 2024 ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਤਬਾਦਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ 84 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਉੱਤਰ ਪ੍ਰਦੇਸ਼ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਜੀਵ ਗੁਪਤਾ ਨੂੰ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ/ਸਕੱਤਰ (ਗ੍ਰਹਿ) ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਇੰਸਪੈਕਟਰ ਜਨਰਲ (ਆਈਜੀ)/ਸਕੱਤਰ (ਗ੍ਰਹਿ) ਦਾ ਅਹੁਦਾ ਸੰਭਾਲ ਰਹੇ ਸਨ। ਇਸੇ ਤਰ੍ਹਾਂ ਅਲੀਗੜ੍ਹ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਸ਼ਲਭ ਮਾਥੁਰ ਨੂੰ ਅਲੀਗੜ੍ਹ ਰੇਂਜ ਦੇ ਆਈਜੀ ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਦੌਰਾਨ ਧਰਮਿੰਦਰ ਸਿੰਘ ਨੂੰ ਆਈਜੀ ਆਰਟੀਸੀ (ਰਿਕਰੂਟ ਟਰੇਨਿੰਗ ਸੈਂਟਰ), ਚੁਨਾਰ ਮਿਰਜ਼ਾਪੁਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਡੀ.ਆਈ.ਜੀ., ਆਰ.ਟੀ.ਸੀ. ਇਸੇ ਤਰ੍ਹਾਂ ਡੀਆਈਜੀ ਲਾਅ ਐਂਡ ਆਰਡਰ ਦਾ ਅਹੁਦਾ ਸੰਭਾਲ ਰਹੇ ਐਲਆਰ ਕੁਮਾਰ ਨੂੰ ਆਈਜੀ ਲਾਅ ਐਂਡ ਆਰਡਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ - ਬਜਟ 2024: ਲਗਾਤਾਰ 6ਵੀਂ ਵਾਰ ਬਜਟ ਪੇਸ਼ ਕਰਨਗੇ ਵਿੱਤ ਮੰਤਰੀ ਸੀਤਾਰਮਨ, ਇਹ ਹੈ ਇਨ੍ਹਾਂ ਦੀ ਸਪੈਸ਼ਲ ਟੀਮ
ਇਹ ਵੀ ਪੜ੍ਹੋ - ਕੈਨੇਡਾ 'ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਦੇ ਦੋਸ਼ 'ਚ ਮੁਲਜ਼ਮ ਗ੍ਰਿਫ਼ਤਾਰ
ਇਹ ਵੀ ਪੜ੍ਹੋ - ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਵਿਵਾਦ: 22 ਫਰਵਰੀ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਇਹ ਵੀ ਪੜ੍ਹੋ - CRPF ਕੈਂਪ 'ਤੇ ਨਕਸਲੀਆਂ ਦਾ ਹਮਲਾ, 3 ਜਵਾਨ ਸ਼ਹੀਦ, 14 ਜ਼ਖ਼ਮੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਸ਼੍ਰੀਲੰਕਾਈ ਪਾਣੀ 'ਚ ਮੱਛੀਆਂ ਫੜਨ ਦੇ ਦੋਸ਼ ਹੇਠ 10 ਭਾਰਤੀ ਮਛੇਰਿਆਂ ਨੂੰ ਅਦਲਾਤ ਨੇ ਸੁਣਾਈ 2 ਸਾਲ ਦੀ ਸਜ਼ਾ
NEXT STORY