ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਫਰਵਰੀ ਤੋਂ ਫਿਲਸਤੀਨ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਚਾਰ ਦਿਨਾਂ ਯਾਤਰਾ 'ਤੇ ਜਾਣਗੇ। ਇਸ ਸਮੇਂ ਦੌਰਾਨ ਉਹ 'ਆਪਸੀ ਹਿੱਤਾਂ ਦੇ ਵਿਸ਼ੇ 'ਤੇ' ਇਨ੍ਹਾਂ ਦੇਸ਼ਾਂ ਦੀ ਅਗਵਾਈ ਕਰਨ ਦੇ ਨਾਲ-ਨਾਲ ਗੱਲਬਾਤ ਵੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ।
ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਫਿਲਸਤੀਨ ਦੀ ਇਹ ਪਹਿਲੀ ਯਾਤਰਾ ਹੋਵੇਗੀ, ਮੋਦੀ ਦੀ ਯੂ. ਏ. ਈ. ਦੀ ਦੂਜੀ ਅਤੇ ਓਮਾਨ ਦੀ ਇਹ ਪਹਿਲੀ ਯਾਤਰਾ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਯਾਤਰਾ ਦੌਰਾਨ ਉਥੇ ਦੇ ਆਗੂਆਂ ਨਾਲ ਆਪਸੀ ਹਿੱਤਾਂ ਦੇ ਵਿਸ਼ਿਆਂ 'ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਹੋਰ ਪ੍ਰੋਗਰਾਮਾਂ 'ਚ ਵੀ ਉਹ ਸ਼ਾਮਲ ਹੋਣਗੇ। ਆਪਣੀ ਇਸ ਫਿਲਸਤੀਨ ਯਾਤਰਾ ਦੌਰਾਨ ਮੋਦੀ ਫਿਲਸਤੀਨ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਵੀ ਇਕ ਬੈਠਕ ਕਰਨਗੇ, ਜੋ ਪਿਛਲੇ ਸਾਲ ਮਈ 'ਚ ਭਾਰਤ ਆਏ ਸਨ ਅਤੇ ਜਿਸ ਦੌਰਾਨ ਮੋਦੀ ਨੇ ਉਨ੍ਹਾਂ ਨੂੰ ਫਿਲਸਤੀਨ ਉਦੇਸ਼ਾਂ ਪ੍ਰਤੀ ਭਾਰਤ ਦੇ ਸਮਰਥਨ ਦਾ ਇਕ ਵਾਰ ਫਿਰ ਤੋਂ ਭਰੋਸਾ ਦਵਾਇਆ ਸੀ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਭਾਰਤ ਯਾਤਰਾ ਤੋਂ ਬਾਅਦ ਇਕ ਮਹੀਨੇ ਦੇ ਅੰਦਰ ਹੀ ਮੋਦੀ ਦੀ ਫਿਲਸਤੀਨ ਯਾਤਰਾ ਹੋ ਰਹੀ ਹੈ। ਦੋਵੇਂ ਆਗੂਆਂ ਨੇ ਫਿਲਸਤੀਨ ਮੁੱਦੇ 'ਤੇ ਚਰਚਾ ਕੀਤੀ ਸੀ। ਯੂ. ਏ. ਈ. ਦੀ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਸੁਰੱਖਿਆ ਅਤੇ ਵਪਾਰ ਦੇ ਅਹਿਮ ਮੁੱਦਿਆਂ 'ਤੇ ਗੱਲ ਕਰਨ ਤੋਂ ਇਲਾਵਾ 6ਵੀਂ ਵਿਸ਼ਵ ਸਰਕਾਰੀ ਕਮੇਟੀ ਨੂੰ ਵੀ ਸੰਬੋਧਿਤ ਕਰਨਗੇ। ਓਮਾਨ 'ਚ ਮੋਦੀ ਦਾ ਧਿਆਨ ਵਪਾਰ ਅਤੇ ਸੁਰੱਖਿਆ ਜਿਹੇ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਹੋਵੇਗਾ। ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਅਤੇ ਓਮਾਨ ਵਿਚਾਲੇ ਦੋ-ਪੱਖੀ ਵਪਾਰ ਅਤੇ ਨਿਵੇਸ਼ ਮਜ਼ਬੂਤ ਬਣਿਆ ਹੋਇਆ ਹੈ। ਬਿਆਨ ਮੁਤਾਬਕ ਮੋਦੀ ਯੂ. ਏ. ਈ .ਅਤੇ. ਓਮਾਨ 'ਚ ਭਾਰਤੀ ਭਾਈਚਾਰੇ ਨਾਲ ਵੀ ਮਿਲਣਗੇ।
ਭਾਰਤ ਵਾਪਸੀ 'ਤੇ ਔਰਤ ਨੇ ਕਿਹਾ ਸਾਊਦੀ 'ਚ ਕੀਤਾ ਜਾਂਦਾ ਸੀ ਮੇਰਾ ਯੌਨ ਸ਼ੋਸ਼ਣ
NEXT STORY