ਨੈਸ਼ਨਲ ਡੈਸਕ: ਤਾਮਿਲਨਾਡੂ ਦੇ ਮਦੁਰਾਈ ਜ਼ਿਲ੍ਹੇ 'ਚ ਭਾਰੀ ਮੀਂਹ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਤਿਰੂਪਰੰਕੁੰਦਰਮ ਨੇੜੇ ਵਯੰਕੁਲਮ ਪਿੰਡ 'ਚ ਮੁਥਾਲਮਣ ਕੋਇਲ ਸਟਰੀਟ 'ਤੇ ਇੱਕ ਘਰ ਦੀ ਕੰਧ ਡਿੱਗਣ ਕਾਰਨ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਵਾਪਰੀ।
ਇਹ ਵੀ ਪੜ੍ਹੋ...ਇਨ੍ਹਾਂ ਜ਼ਿਲ੍ਹਿਆਂ 'ਚ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ, 5 ਜਣਿਆ ਦੀ ਮੌਤ, 6 ਜ਼ਖਮੀ
ਹਾਦਸਾ ਕਿਵੇਂ ਹੋਇਆ?
ਮ੍ਰਿਤਕਾਂ ਦੀ ਪਛਾਣ ਅੰਮਾ ਪਿੱਲਈ (65), ਉਨ੍ਹਾਂ ਦੇ ਪੋਤੇ ਵੀਰਾਮਣੀ (10) ਅਤੇ ਉਨ੍ਹਾਂ ਦੇ ਗੁਆਂਢੀ ਵੇਂਗਤੀ (55) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੀਂਹ ਕਾਰਨ ਘਰ ਦੀ ਬਿਜਲੀ ਚਲੀ ਗਈ ਅਤੇ ਪੂਰੇ ਘਰ ਵਿੱਚ ਹਨੇਰਾ ਛਾ ਗਿਆ। ਇਸ ਦੌਰਾਨ, ਅੰਮਾ ਪਿੱਲਈ ਘਰ ਦੇ ਗੇਟ 'ਤੇ ਬੈਠੀ ਸੀ ਅਤੇ ਆਪਣੇ ਗੁਆਂਢੀ ਵੇਂਗਤੀ ਨਾਲ ਗੱਲ ਕਰ ਰਹੀ ਸੀ। ਅਚਾਨਕ ਘਰ ਦੀ ਕੰਧ ਢਹਿ ਗਈ ਅਤੇ ਵੇਂਗਤੀ, ਅੰਮਾ ਪਿੱਲਈ ਅਤੇ ਉਨ੍ਹਾਂ ਦਾ ਪੋਤਾ ਵੀਰਾਮਣੀ ਮਲਬੇ ਹੇਠ ਦੱਬ ਗਏ।
ਹਾਦਸੇ ਤੋਂ ਤੁਰੰਤ ਬਾਅਦ ਗੁਆਂਢੀਆਂ ਨੇ 108 ਐਂਬੂਲੈਂਸ ਅਤੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਤੁਰੰਤ ਵਲਾਇੰਗੁਲਮ ਸਰਕਾਰੀ ਹਸਪਤਾਲ ਲਿਜਾਇਆ ਗਿਆ। ਬਦਕਿਸਮਤੀ ਨਾਲ, ਵੈਂਗਟੀ ਦੀ ਇਲਾਜ ਦੌਰਾਨ ਮੌਤ ਹੋ ਗਈ। ਅੰਮਾ ਪਿੱਲਈ ਅਤੇ ਵੀਰਾਮਣੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮਦੁਰਾਈ ਦੇ ਸਰਕਾਰੀ ਰਾਜਾਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਹਮਲੇ ਤੋਂ ਬਾਅਦ ਆਸਾਮ ’ਚ ਹੁਣ ਤੱਕ 73 ‘ਪਾਕਿਸਤਾਨੀ ਏਜੰਟ’ ਗ੍ਰਿਫ਼ਤਾਰ
NEXT STORY