ਪਟਨਾ- ਬਿਹਾਰ ਦੇ ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ (NMCH) 'ਚ ਇਲਾਜ ਕਰਵਾ ਰਹੇ ਦਿਵਿਆਂਗ ਮਰੀਜ਼ ਨੇ ਦਾਅਵਾ ਕੀਤਾ ਕਿ ਸੌਂਦੇ ਸਮੇਂ ਉਸ ਦੇ ਸੱਜੇ ਪੈਰ ਦੀਆਂ ਉਂਗਲਾਂ ਨੂੰ ਚੂਹਿਆਂ ਨੇ ਕੁਤਰ ਦਿੱਤਾ। ਇਸ ਘਟਨਾ ਮਗਰੋਂ ਸੂਬਾ ਸਰਕਾਰ ਵਲੋਂ ਸੰਚਾਲਿਤ ਹਸਪਤਾਲ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਇਹ ਘਟਨਾ ਸ਼ਨੀਵਾਰ ਰਾਤ NMCH ਦੇ ਆਰਥੋਪੈਡਿਕਸ ਵਿਭਾਗ ਵਿਚ ਵਾਪਰੀ।
ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਹਸਪਤਾਲ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ, ਤਾਂ ਇਹ ਮਾਮਲਾ ਸਾਹਮਣੇ ਆਇਆ। ਆਰਥੋਪੈਡਿਕਸ ਵਿਭਾਗ ਦੇ ਮੁਖੀ ਡਾ. ਓਮ ਪ੍ਰਕਾਸ਼ ਨੇ ਕਿਹਾ ਕਿ ਸਾਨੂੰ ਘਟਨਾ ਬਾਰੇ ਪਤਾ ਲੱਗਾ ਹੈ, ਇਸ ਨੂੰ ਮੈਡੀਕਲ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਮਰੀਜ਼ ਅਵਧੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਸਵੇਰੇ ਜਦੋਂ ਉਹ ਉਠਿਆ ਤਾਂ ਉਸ ਨੇ ਵੇਖਿਆ ਕਿ ਚੂਹਿਆਂ ਨੇ ਉਸ ਦੇ ਸੱਜੇ ਪੈਰ ਦੀਆਂ ਉਂਗਲਾਂ ਨੂੰ ਕੁਤਰ ਦਿੱਤਾ ਹੈ। ਕੁਮਾਰ ਨੇ ਕਿਹਾ ਕਿ ਮੈਂ ਵੇਖਿਆ ਕਿ ਉਂਗਲਾਂ ਤੋਂ ਖੂਨ ਵਹਿ ਰਿਹਾ ਹੈ। ਮੇਰੇ ਪਰਿਵਾਰ ਦੇ ਮੈਂਬਰਾਂ ਨੇ ਵੀ ਵੇਖਿਆ, ਜਿਸ ਤੋਂ ਬਾਅਦ ਨਰਸਾਂ ਅਤੇ ਹੋਰ ਮੈਡੀਕਲ ਕਰਮੀਆਂ ਨੂੰ ਸੂਚਿਤ ਕੀਤਾ।
ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਬਿਹਾਰ ਵਿਧਾਨ ਸਭਾਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ 'X' 'ਤੇ ਇਕ ਪੋਸਟ ਵਿਚ ਕਿਹਾ ਕਿ ਪਟਨਾ ਦੇ NMCH ਵਿਚ ਦਾਖਲ ਇਕ ਦਿਵਿਆਂਗ ਮਰੀਜ਼ ਦੇ ਪੈਰਾਂ ਦੀਆਂ ਉਂਗਲਾਂ ਨੂੰ ਚੂਹੇ ਨੇ ਕੁਤਰ ਦਿੱਤਾ ਸੀ। ਉਸੇ ਹਸਪਤਾਲ ਵਿਚ ਕੁਝ ਦਿਨ ਪਹਿਲਾਂ ਇਕ ਮ੍ਰਿਤਕ ਦੀ ਅੱਖ ਨੂੰ ਚੂਹੇ ਨੇ ਕੱਟ ਲਿਆ ਸੀ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਸ਼ਿਵ ਸੈਨਾ ਆਗੂ ਦੀ ਕਾਰ 'ਤੇ ਗੋਲੀਬਾਰੀ
NEXT STORY