ਗੁਜਰਾਤ— ਕੱਛ ਜ਼ਿਲੇ 'ਚ ਟਰੱਕ ਅਤੇ ਟਰੈਕਟਰ ਦੀ ਟੱਕਰ 'ਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 6 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਉਥੇ ਹੀ ਮ੍ਰਿਤ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਾਹਨਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਲੋਕਾਂ ਨੂੰ ਬਚ ਕੇ ਭੱਜਣ ਲਈ ਸਮੇਂ ਨਹੀਂ ਮਿਲਿਆ। ਮੌਕੇ 'ਤੇ ਪੁਲਸ ਪੁੱਜ ਚੁੱਕੀ ਹੈ।
ਗੁਜਰਾਤ : ਗਾਇਕ 'ਤੇ ਲੋਕਾਂ ਨੇ ਨੋਟਾਂ ਦਾ ਵਰ੍ਹਾਇਆ ਮੀਂਹ, ਵੀਡੀਓ ਵਾਇਰਲ
NEXT STORY